29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ, ਡਰੱਗ ਮਨੀ ਤੇ ਹਥਿਆਰ ਸਮੇਤ 4 ਕਾਬੂ

Ad Position 21
No active advertisement
ਅਜੀਤ ਡੈਸਕ 06-04-2026
ਹੁਸ਼ਿਆਰਪੁਰ, 5 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ੀਲੇ ਪਦਾਰਥਾਂ, ਡਰੱਗ ਮਨੀ ਅਤੇ ਹਥਿਆਰ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਪੁਲਿਸ ਨੇ ਇਲਾਕੇ 'ਚ ਗਸ਼ਤ ਦੌਰਾਨ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਦੌਰਾਨ 149 ਗ੍ਰਾਮ ਹੈਰੋਈਨ ਤੇ 1 ਲੱਖ 20 ਹਜ਼ਾਰ ਦੀ ਡਰੱਗ ਮਨੀ ਅਤੇ ਇਕ ਪਿਸਤੌਲ 32 ਬੋਰ ਤੇ 4 ਜਿੰਦੇ ਕਾਰਤੂਸ ਬਰਾਮਦ ਕੀਤੇ ਹਨ | ਕਥਿਤ ਦੋਸ਼ੀਆਂ ਦੀ ਪਹਿਚਾਣ ਪਰਮਿੰਦਰ ਸਿੰਘ ਵਾਸੀ ਢਾਡਾ ਖ਼ੁਰਦ, ਨਰਿੰਦਰਪਾਲ ਸਿੰਘ ਵਾਸੀ ਨਗਦੀਪੁਰ ਅਤੇ ਪ੍ਰਦੀਪ ਸਿੰਘ ਉਰਫ਼ ਦੀਪਾ ਵਾਸੀ ਪਥਰਾਲਾ ਵਜੋਂ ਹੋਈ ਹੈ | ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਗੁਪਤ ਸੂਚਨਾ 'ਤੇ ਮੁਹੱਲਾ ਗੋਕਲ ਨਗਰ 'ਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਇਕ ਕਥਿਤ ਦੋਸ਼ੀ 'ਤੇ ਛਾਪਾ ਮਾਰ ਕੇ 17 ਹਜ਼ਾਰ 820 ਮਿਲੀ ਸ਼ਰਾਬ ਦੇ ਇਲਾਵਾ 24 ਬੋਤਲ ਸ਼ਰਾਬ ਬਰਾਮਦ ਕਰਕੇ ਕਥਿਤ ਦੋਸ਼ੀ ਨੰੂ ਗਿ੍ਫ਼ਤਾਰ ਕੀਤਾ ਹੈ | ਕਥਿਤ ਦੋਸ਼ੀ ਦੀ ਪਹਿਚਾਣ ਵਿਨੇ ਕੁਮਾਰ ਵਾਸੀ ਗੋਕਲ ਨਗਰ ਵਜੋਂ ਹੋਈ ਹੈ | ਪੁਲਿਸ ਨੇ ਮਾਮਲੇ ਦਰਜ਼ ਕਰ ਲਏ ਹਨ |
Ad Position 22
No active advertisement
ਪਿਛਲੀ ਖ਼ਬਰ ਸੰਤ ਅਤਰ ਦਾਸ ਦੀ ਯਾਦ 'ਚ ਸਮਾਗਮ 9 ਨੂੰ ਅਗਲੀ ਖ਼ਬਰ ਐਡਵੋਕੇਟ ਸੂਰਜ ਸਿੰਘ ਤੇ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੂੰ ਵਧਾਈ
Ad Position 24