ਦਸੂਹਾ, 9 ਅਪ੍ਰੈਲ (ਕੌਸ਼ਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਦਸੰਬਰ 2025 ਦੇ ਐਲਾਨੇ ਨਤੀਜਿਆਂ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਬੀ.ਐੱਸ.ਸੀ (ਨਾਨਮੈਡੀਕਲ) ਅਤੇ ਬੀ.ਐੱਸ.ਸੀ. (ਮੈਡੀਕਲ) ਸਮੈਸਟਰ ਤੀਜੇ ਦੀਆਂ ਵਿਦਿਆਰਥਣਾਂ ਨੇ ਵਧੀਆਂ ਪ੍ਰਦਰਸ਼ਨ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਬੀ.ਐੱਸ.ਸੀ. (ਨਾਨਮੈਡੀਕਲ ) ਸਮੈਸਟਰ ਤੀਜੇ ਦੀ ਵਿਦਿਆਰਥਣ ਨਿਮਰਜੀਤ ਕੌਰ ਨੇ 9.63 ਨਤੀਜੇ ਨਾਲ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚੋਂ ਦੂਜਾ, ਜ਼ਿਲ੍ਹੇ ਅਤੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ, ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ, ਮਨਪ੍ਰੀਤ ਕੌਰ ਨੇ 9.46 ਨਤੀਜੇ ਨਾਲ ਜ਼ਿਲ੍ਹੇ ਅਤੇ ਕਾਲਜ ਵਿੱਚੋਂ ਦੂਸਰਾ ਅਤੇ ਸਿਮਰਨਜੀਤ ਕੋਰ ਨੇ 8.50 ਨਤੀਜੇ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਬੀ.ਐੱਸ.ਸੀ. (ਮੈਡੀਕਲ) ਸਮੈਸਟਰ ਤੀਜੇ ਦੀਆਂ ਵਿਦਿਆਰਥਣਾਂ ਨਵਜੋਤ ਕੌਰ ਨੇ 9.04 ਨਤੀਜੇ ਨਾਲ ਕਾਲਜ ਵਿੱਚੋਂ ਪਹਿਲਾ, ਮੁਸਕਾਨ ਕੌਰ ਨੇ 8.50 ਨਤੀਜੇ ਨਾਲ ਦੂਸਰਾ ਅਤੇ ਅੰਜਲੀ ਕੁਮਾਰੀ ਨੇ 8.38 ਨਤੀਜੇ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥਣਾਂ ਦੀ ਇਸ ਸ਼ਾਨਦਾਰ ਸਫਲਤਾ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸੈਕਟਰੀ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਮਹਿੰਦਰ ਸਿੰਘ, ਪਿ੍ੰਸੀਪਲ ਡਾ. ਵਰਿੰਦਰ ਕੌਰ ਅਤੇ ਸਮੂਹ ਸਟਾਫ ਨੇ ਸੰਬੰਧਿਤ ਵਿਭਾਗਾਂ ਦੇ ਅਧਿਆਪਕਾਂ, ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |