ਪੱਸੀ ਕੰਢੀ, 15 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)-ਬੀਤੇ ਦਿਨੀਂ ਵਿਸ਼ਾਲ ਕੁਮਾਰ ਪੁੱਤਰ ਕੁਲਦੀਪ ਸਿੰਘ ਵਾਸੀ ਲਿਟਾਂ ਦੀ ਬਲੱਡ ਕੈਂਸਰ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਵਿਸ਼ਾਲ ਜੋ ਕਿ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਜਿਸ ਨੇ ਅਜੇ ਤੱਕ ਇਕ ਹੀ ਪੇਪਰ ਦਾ ਇਮਤਿਹਾਨ ਦਾ ਦਿੱਤਾ ਸੀ ਅਤੇ ਉਹ ਇਕਦਮ ਬਿਮਾਰ ਹੋ ਗਿਆ | ਇਸ ਮੌਕੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ | ਦੱਸਣਯੋਗ ਹੈ ਕਿ ਪਰਿਵਾਰ ਬਹੁਤ ਗ਼ਰੀਬ ਹੈ ਅਤੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ | ਇਸ ਮੌਕੇ ਪੀੜਿਤ ਪਰਿਵਾਰ ਨਾਲ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਸੰਜੀਵ ਸਿੰਘ ਕੋਈ, ਡਾਕਟਰ ਸੁਖਦੇਵ ਸਿੰਘ, ਏ.ਐੱਸ.ਆਈ. ਸੁਖਦੇਵ ਸਿੰਘ ਟਾਂਡਾ, ਸਰਪੰਚ ਬਲਵਿੰਦਰ ਕੌਰ, ਮਨਦੀਪ ਸਿੰਘ, ਬੂਟਾ ਸਿੰਘ, ਪ੍ਰਥਵੀਰ ਸਿੰਘ, ਸਤਪਾਲ ਸਿੰਘ ਆਦਿ ਸਮੇਤ ਇਲਾਕਾ ਵਾਸੀਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ | ਵਿਸ਼ਾਲ ਦੇ ਪਿਤਾ ਕੁਲਦੀਪ ਸਿੰਘ, ਮਾਤਾ ਕਮਲਪ੍ਰੀਤ ਕੌਰ ਅਤੇ ਭੈਣ ਸਹਿਜਪ੍ਰੀਤ ਕੌਰ ਦੇ ਦੱਸੇ ਅਨੁਸਾਰ ਵਿਸ਼ਾਲ ਨਮਿਤ ਅੰਤਿਮ ਅਰਦਾਸ ਸਮਾਗਮ 17 ਅਪ੍ਰੈਲ ਪਿੰਡ ਲਿਟਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ |