05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਫੇਰੀ ਵਾਲੇ ਨੂੰ ਜ਼ਖਮੀ ਕਰਕੇ ਲੁੱਟਿਆ

Ad Position 21
No active advertisement
ਅਜੀਤ ਡੈਸਕ 16-04-2026
ਅੱਡਾ ਸਰਾਂ, 15 ਅਪ੍ਰੈਲ (ਮਸੀਤੀ)-ਪਿੰਡ ਢੱਟ ਦੀ ਪੁਲੀ ਨੇੜੇ ਅੱਜ ਸਵੇਰੇ ਮੋਟਰਸਾਈਕਲ ਸਵਾਰ ਨਕਾਬਪੋਸ਼ ਦੋ ਲੁਟੇਰਿਆਂ ਨੇ ਪਿੰਡਾਂ ਵਿਚ ਫੇਰੀ ਲਗਾ ਕੇ ਅਚਾਰ ਵੇਚਣ ਵਾਲੇ ਵਿਅਕਤੀ ਨੂੰ ਜ਼ਖਮੀ ਕਰਕੇ ਲੁੱਟ ਦਾ ਸ਼ਿਕਾਰ ਬਣਾਇਆ ਹੈ | ਲੁੱਟ ਦਾ ਸ਼ਿਕਾਰ ਹੋਏ ਕਿਸ਼ਨ ਪਾਲ ਪੁੱਤਰ ਛੋਟੇ ਲਾਲ ਵਾਸੀ ਕਲੋਆ ਨੇ ਦੱਸਿਆ ਕਿ ਜੱਦੋ ਉਹ ਪਿੰਡ ਢੱਟ ਵੱਲ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਨੰੂ ਘੇਰ ਲਿਆ ਅਤੇ ਜਦੋਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ 'ਤੇ ਦਾਤਰ ਦੇ ਵਾਰ ਕਰਕੇ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ ਉਸਦਾ ਮੋਬਾਈਲ ਅਤੇ ਲਗਪਗ 6 ਹਜ਼ਾਰ ਰੁਪਏ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਨੌਜਵਾਨ ਆਗੂ ਕਰਤਾਰ ਹੰਬੜਾਂ ਨੇ ਜ਼ਖਮੀ ਕਿਸ਼ਨ ਪਾਲ ਦੀ ਮਦਦ ਕਰਕੇ ਉਸ ਨੰੂ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ, ਜਿੱਥੋਂ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਜਲੰਧਰ ਰੈਫ਼ਰ ਕੀਤਾ ਗਿਆ | ਇਸ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਘਰ ਦੇ ਬਾਹਰ ਖੜ੍ਹੀ ਗੱਡੀ ਹੋਈ ਚੋਰੀ ਅਗਲੀ ਖ਼ਬਰ ਬਲੱਡ ਕੈਂਸਰ ਨਾਲ ਪੀੜਤ ਨੌਜਵਾਨ ਦੀ ਹੋਈ ਮੌਤ
Ad Position 24