05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਾਡਰਨ ਕਾਲਜ 'ਚ ਰਵਨੀਤ ਸਿੰਘ ਦਾ ਪ੍ਰੋਗਰਾਮ ਕੰਟੀਨੀ ਮੰਢੀਰ ਯਾਦਗਾਰੀ ਹੋ ਨਿੱਬੜਿਆ

Ad Position 21
No active advertisement
ਅਜੀਤ ਡੈਸਕ 16-04-2026
ਮੁਕੇਰੀਆਂ, 15 ਅਪ੍ਰੈਲ (ਰਾਮਗੜੀਆ)-ਪੰਡੋਰੀ ਭਗਤ ਸਥਿਤ ਮਾਡਰਨ ਗਰੁੱਪ ਆਫ਼ ਕਾਲਜਿਜ (ਹਰਸੇ ਮਾਨਸਰ) ਵਿਖੇ ਐੱਮ.ਐੱਚ.-1 ਪੰਜਾਬੀ ਦੇ ਮਸ਼ਹੂਰ ਪ੍ਰੋਗਰਾਮ 'ਕੰਟੀਨੀ ਮੰਡੀਰ' ਦੀਆਂ ਰੌਣਕਾਂ ਲੱਗੀਆਂ | ਇਹ ਪ੍ਰੋਗਰਾਮ ਸੰਸਥਾ ਦੇ ਕਲਚਰਲ ਕਲੱਬ ਅਤੇ ਯੂਥ ਵੈੱਲਫੇਅਰ ਵਿਭਾਗ ਵਲੋਂ ਸਾਂਝੇ ਤੌਰ 'ਤੇ ਉਲੀਕਿਆ ਗਿਆ ਸੀ, ਜਿਸ ਵਿਚ ਪ੍ਰੋਗਰਾਮ ਦੇ ਹੋਸਟ ਰਵਨੀਤ ਸਿੰਘ ਨੇ ਵਿਦਿਆਰਥੀਆਂ ਨਾਲ ਖੂਬ ਮਸਤੀ ਕੀਤੀ | ਇਹ ਸਾਰਾ ਆਯੋਜਨ ਕੈਂਪਸ ਡਾਇਰੈਕਟਰ ਡਾ. ਅਰਸ਼ਦੀਪ ਸਿੰਘ ਦੀ ਸੁਚੱਜੀ ਅਗਵਾਈ ਹੇਠ ਨੇਪਰੇ ਚੜਿ•ਆ | ਸਮਾਗਮ ਦੌਰਾਨ ਚੇਅਰਮੈਨ ਸੁਰਜੀਤ ਸਿੰਘ, ਡਾਇਰੈਕਟਰ ਐਡਮਿਨਿਸਟਰੇਸ਼ਨ ਦੀਪਇੰਦਰ ਕੌਰ, ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਅਤੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪ੍ਰੋਗਰਾਮ ਦੇ ਸਫਲ ਸੰਚਾਲਨ ਵਿੱਚ ਕੋਆਰਡੀਨੇਟਰ ਡਾਇਰੈਕਟਰ ਐਡਮਿਸ਼ਨ ਪਰਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ, ਜਦਕਿ ਡੀਨ ਅਕਾਦਮਿਕ ਸੁਖਜਿੰਦਰ ਸਿੰਘ, ਸਿਮਰਨਜੀਤ ਕੌਰ, ਤਨਮੀਤ ਕੌਰ ਅਤੇ ਸਲੋਨੀ ਨੇ ਵੀ ਇਸ ਈਵੈਂਟ ਨੂੰ ਸਫ਼ਲ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ | ਇਸ ਮੌਕੇ ਵਿਦਿਆਰਥੀਆਂ ਨੇ ਸ਼ਾਇਰੀ, ਗਾਇਕੀ ਤੇ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਏ | ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜਾ, ਕਸ਼ਮੀਰੀ ਡਾਂਸ ਅਤੇ ਹਿਮਾਚਲੀ ਨਾਟੀ ਨੇ ਸਭ ਦਾ ਮਨ ਮੋਹ ਲਿਆ | ਰਵਨੀਤ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨਾਲ ਦਿਲਚਸਪ ਸਵਾਲ-ਜਵਾਬ ਕਰਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਟੋਲ ਪਲਾਜ਼ਾ 'ਤੇ ਗਾਵਾਂ ਲੈ ਕੇ ਜਾਂਦਾ ਕੈਂਟਰ ਫੜਿਆ ਅਗਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ 'ਚ ਵਿਸਾਖੀ ਦਾ ਤਿਉਹਾਰ ਮਨਾਇਅ
Ad Position 24