ਚੌਲਾਂਗ, 15 ਅਪ੍ਰੈਲ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਚੌਲਾਂਗ ਟੋਲ ਪਲਾਜ਼ਾ ਤੇ ਬੀਤੇ ਦਿਨ ਇਕ ਕੈਂਟਰ ਗੁਰਦਾਸਪੁਰ ਗਾਵਾਂ ਲੈ ਕੇ ਜਾਂਦਾ ਫੜਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਅਨੁਸਾਰ ਕੈਂਟਰ ਪੀ ਬੀ 13 ਬੀ ਐਮ 9917 ਜਿਸ ਵਿਚ ਸੱਤ ਗਾਵਾਂ ਜੋ ਸਹਾਰਨਪੁਰ ਤੋਂ ਗੁਰਦਾਸਪੁਰ ਨੂੰ ਲੈ ਜਾਈਆਂ ਜਾ ਰਹੀਆਂ ਸਨ | ਇਸ ਸਬੰਧੀ ਟਾਂਡਾ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਗਿਆ ਹੈ |