05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਅਨਿਲ ਚੋਪੜਾ ਦੇ ਦਿਹਾਂਤ 'ਤੇ ਸੇਂਟ ਸੋਲਜਰ ਗਰੁੱਪ ਦੇ ਅਦਾਰਿਆਂ 'ਚ ਸ਼ੋਕ ਸਭਾਵਾਂ

Ad Position 21
No active advertisement
ਅਜੀਤ ਡੈਸਕ 16-04-2026
ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਅਨਿਲ ਚੋਪੜਾ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲਾਂ/ਕਾਲਜਾਂ 'ਚ ਸ਼ੋਕ ਸਭਾਵਾਂ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਉਸ ਦੀ ਤਸਵੀਰ 'ਤੇ ਫੁੱਲ-ਮਾਲਾਂ ਭੇਟ ਕੀਤੀਆਂ ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ | ਉਨ੍ਹਾਂ ਦੇ ਜੀਵਨ 'ਤੇ ਰੌਸ਼ਨੀ ਪਾਉਂਦਿਆਂ ਡਾਇਰੈਕਟਰ ਇੰਦਰ ਕੁਮਾਰ ਸਾਹਨੀ, ਡਾਇਰੈਕਟਰ ਉਰਮਿਲ ਸੂਦ, ਪਿ੍ੰ. ਸਤਵਿੰਦਰ ਕੌਰ, ਪਿ੍ੰ. ਸ਼ੈਲੀ ਭੱਲਾ, ਪਿ੍ੰ. ਮੇਧਾ ਵਸ਼ਿਸ਼ਟ, ਪਿ੍ੰ. ਗਗਨਦੀਪ ਸਿੰਘ, ਪਿ੍ੰ. ਰਵਿੰਦਰਜੀਤ ਸਿੰਘ, ਪਿ੍ੰਸੀਪਲ ਇੰਜ. ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ | ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਸੁੱਖੀ ਨੇ ਦਾਣਾ ਮੰਡੀ ਬੰਗਾ ਵਿਖੇ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਬਾਬਾ ਬੁੱਢਾ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ
Ad Position 24