ਹੁਸ਼ਿਆਰਪੁਰ, 16 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਪੰਜਾਬ ਸਟੇਟ ਪਾਵਰ ਕਾਮ ਮਰਨਾਈਆਂ ਖ਼ੁਰਦ ਦੇ ਸਹਾਇਕ ਕਾਰਜਕਾਰੀ ਇੰਜ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਮਰਨਾਈਆਂ ਖ਼ੁਰਦ ਦੀ 66 ਕੇ. ਵੀ. ਲਾਈਨ ਦੀ ਜ਼ਰੂਰੀ ਮੁਰੰਮਤ ਅਤੇ ਦਰਖ਼ਤ ਕਟਿੰਗ ਅਤੇ ਇੰਨਡੋਰ/ਆਊਟਡੋਰ ਬਸ ਬਾਰ ਦੀ ਮੁਰੰਮਤ ਦੇ ਚੱਲਦਿਆਂ ਪਾਵਰ ਟਰਾਂਸਫ਼ਾਰਮਰ ਟੀ-2 ਦੀ ਸਪਲਾਈ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਜਿਸਦੇ ਚੱਲਦਿਆਂ ਮਾਨਾ ਯੂ.ਪੀ.ਐੱਸ., ਮੁਖਲਿਆਣਾ ਯੂ.ਪੀ.ਐੱਸ., ਅੱਤੋਵਾਲ ਏ.ਪੀ., ਮਹਿਮੋਵਾਲ ਏ.ਪੀ., ਭਟਰਾਨਾ ਏ.ਪੀ., ਸਾਹਰੀ ਏ.ਪੀ. ਦੀ ਸਪਲਾਈ ਪ੍ਰਭਾਵਿਤ ਹੋਵੇਗੀ | ਉਨ੍ਹਾਂ ਦੱਸਿਆ ਕਿ ਮਾਨਾ ਫੀਡਰ ਤੋਂ ਚੱਲਦੇ ਪਿੰਡ ਮਾਨਾਂ, ਮਹਿਮੋਵਾਲ, ਢੱਕੋਵਾਲ, ਕਾਹਰੀ, ਸਾਹਰੀ, ਬੱਟੀਆਂ, ਰੋੜੀਆਂ, ਅਟੱਲਗੜ੍ਹ, ਧਿਗਾਨਗੜ੍ਹ, ਮੱਢੁਲੀ ਬ੍ਰਾਹਮਣਾ, ਬੱਸੀ ਦੌਲਤ ਖਾਂ, ਕੈਮਪੁਰ, ਢੋਲਣਵਾਲ ਆਦਿ ਦੀ ਸਪਲਾਈ ਦੇ ਨਾਲ ਨਾਲ ਮੁਖਲਿਆਣਾ ਤੋਂ ਚੱਲਦੇ ਪਿੰਡ ਤਨੁੂੰਲੀ, ਮੋਨਾ ਕਲਾਂ, ਖੁਰਦ, ਅਹਿਰਾਣਾ ਕਲਾਂ, ਅਹਿਰਾਣਾ ਖੁਰਦ, ਹੇੜੀਆਂ, ਮੁੱਖਲਿਆਣਾ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ਜਦਕਿ ਏ.ਪੀ. ਫੀਡਰਾਂ ਤੇ ਖੇਤੀਬਾੜੀ ਟਿਊਵਬੈਲਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ |