14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਐਸ.ਡੀ.ਐਮ. ਦਫ਼ਤਰ ਸਾਹਮਣੇ ਧਰਨਾ 22 ਨੂੰ - ਬਾਬਾ ਕੇਵਲ ਸਿੰਘ

Ad Position 21
No active advertisement
ਅਜੀਤ ਡੈਸਕ 18-04-2026
ਬੀਣੇਵਾਲ, 17 ਅਪ੍ਰੈਲ (ਬੈਜ ਚੌਧਰੀ)-ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਅਤੇ ਜਨਰਲ ਸਕੱਤਰ ਬਾਬਾ ਨਰੇਸ਼ ਸਿੰਘ ਨੇ ਕਿਹਾ ਕਿ ਵਿਸਾਖੀ ਤੇ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਪ੍ਰਸ਼ਾਸਨ ਦਾ ਸਹਿਯੋਗ ਲੈਣ ਲਈ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਹੁਸ਼ਿਆਰਪੁਰ ਜਾ ਕੇ ਚਾਰ ਵੱਖ-ਵੱਖ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਸਨ | ਜਿਸ ਤੇ ਕਾਰਵਾਈ ਕਰਦਿਆਂ ਐਸ.ਡੀ.ਐਮ. ਸਾਹਿਬ ਗੜ੍ਹਸ਼ੰਕਰ ਵਲੋਂ ਸਮੂਹ ਵਿਭਾਗਾਂ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਕਮੇਟੀ ਵੀ ਹਾਜ਼ਰ ਹੋਈ | ਮੀਟਿੰਗ ਵਿਚ ਤੈਅ ਏਜੰਡੇ ਅਨੁਸਾਰ ਵਿਭਾਗੀ ਕਰਮਚਾਰੀਆਂ ਨੇ ਡਿਊਟੀ ਕਰਨ ਦਾ ਕਸ਼ਟ ਨਹੀ ਕੀਤਾ | ਜਿਸ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੁਤਾਹੀ ਕੀਤੀ ਗਈ | ਇਸ ਤੋਂ ਇਲਾਵਾ ਖੁਰਾਲਗੜ੍ਹ ਸਾਹਿਬ ਪਿੰਡ ਦੀ ਹਦੂਦ ਅੰਦਰ ਸ਼ਰਾਬ ਦੇ ਦੋ ਠੇਕੇ ਚਲ ਰਹੇ ਹਨ | ਕਮੇਟੀ ਵਲੋਂ ਡੀ.ਸੀ. ਨੂੰ ਵਿਸਾਖੀ ਸਮਾਗਮਾਂ ਦੌਰਾਨ 4 ਦਿਨ ਠੇਕੇ ਬੰਦ ਰੱਖਣ ਲਈ ਬੇਨਤੀ ਕੀਤੀ ਸੀ | ਪਰ ਠੇਕੇ ਸ਼ਰੇਆਮ ਖੁੱਲੇ੍ਹ ਰਹੇ ਤੇ ਸੜਕ ਕਿਨਾਰੇ ਖੁੱਲੇ੍ਹ ਵਿਚ ਸ਼ਰਾਬ ਵੇਚੀ ਜਾਂਦੀ ਰਹੀ | ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਪ੍ਰਬੰਧਕ ਕਮੇਟੀ ਵਲੋਂ ਗੁਰੂ ਰਵਿਦਾਸ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਨੂੰ ਨਾਲ ਲੈ ਕੇ ਐਸ.ਡੀ.ਐਮ. ਦਫ਼ਤਰ ਸਾਹਮਣੇ ਧਰਨਾ ਲਗਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਐੱਮ. ਵਲੋਂ ਭੰਗਾਲਾ ਮੰਡੀ ਦਾ ਦੌਰਾ ਅਗਲੀ ਖ਼ਬਰ ਡੇਰਾ ਗਿੜਵੜੀ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ
Ad Position 24