09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਿਆਸੀ ਮਰਿਆਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਮਿੱਕੀ ਡੋਗਰਾ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਤਲਵਾੜਾ, 18 ਅਪ੍ਰੈਲ (ਐੱਚ.ਐੱਸ.ਮਿੱਠੂ)- ਸਿਆਸਤ ਵਿਚ ਸ਼ਬਦਾਂ ਦੀ ਚੋਣ ਅਤੇ ਸਲੀਕਾ ਬਹੁਤ ਮਹੱਤਵ ਰੱਖਦਾ ਹੈ, ਪਰ ਮੌਜੂਦਾ ਦੌਰ ਵਿਚ ਨਿਘਾਰ ਵੱਲ ਜਾ ਰਹੀ ਸਿਆਸੀ ਸ਼ਬਦਾਵਲੀ ਚਿੰਤਾ ਦਾ ਵਿਸ਼ਾ ਹੈ | ਇਹ ਵਿਚਾਰ ਅੱਜ ਤਲਵਾੜਾ ਵਿਖੇ ਇੱਕ ਵਿਸ਼ੇਸ਼ ਪੈੱ੍ਰਸ ਵਾਰਤਾ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਅਰੁਣ ਮਿਕੀ ਡੋਗਰਾ ਨੇ ਪ੍ਰਗਟ ਕੀਤੇ | ਉਨ੍ਹਾਂ ਦਸੂਹਾ ਹਲਕੇ ਦੇ ਮੌਜੂਦਾ ਵਿਧਾਇਕ ਵੱਲੋਂ ਕਾਂਗਰਸੀ ਆਗੂ ਪ੍ਰਤੀ ਵਰਤੀ ਗਈ ਭਾਸ਼ਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਮਿਕੀ ਡੋਗਰਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਦਸੂਹਾ ਦੇ ਵਿਧਾਇਕ ਵਲੋਂ ਬਲਾਕ ਕਾਂਗਰਸ ਕਮੇਟੀ ਤਲਵਾੜਾ ਦੇ ਪ੍ਰਧਾਨ ਪ੍ਰੀਤਮ ਠਾਕੁਰ ਵਿਰੁੱਧ ਕੀਤੀ ਗਈ ਭੱਦੀ ਅਤੇ ਨਿੱਜੀ ਟਿੱਪਣੀ ਅਤਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੇ ਸਰੀਰਕ ਆਕਾਰ, ਵਜ਼ਨ ਜਾਂ ਰੂਪ-ਰੰਗ ਦਾ ਮਜ਼ਾਕ ਉਡਾਉਣਾ ਕਿਸੇ ਵੀ ਚੁਣੇ ਹੋਏ ਜਨ-ਪ੍ਰਤਿਨਿਧੀ ਨੂੰ ਸ਼ੋਭਾ ਨਹੀਂ ਦਿੰਦਾ | ਉਨ੍ਹਾਂ ਨੂੰ ਟਿੱਪਣੀ ਕਰਨ ਤੋਂ ਪਹਿਲਾਂ ਠਾਕੁਰ ਪ੍ਰੀਤਮ ਸਿੰਘ ਦੇ ਸਿਆਸੀ ਕੱਦ ਅਤੇ ਤਜਰਬੇ ਨੂੰ ਦੇਖਣਾ ਚਾਹੀਦਾ ਸੀ | ਉਨ੍ਹਾਂ ਦੱਸਿਆ ਕਿ ਪ੍ਰੀਤਮ ਸਿੰਘ 1983-1998 ਮੈਂਬਰ ਪੰਚਾਇਤ (ਗਰਾਮ ਚਤਰਪੁਰ) ਰਹੇ, 1998-2013 ਲਗਾਤਾਰ ਸਰਪੰਚ ਵਜੋਂ ਸੇਵਾਵਾਂ ਦਿੱਤੀਆਂ ਅਤੇ 2013-2023 ਤੱਕ ਬਲਾਕ ਸਮਿਤੀ ਮੈਂਬਰ ਅਤੇ ਵਾਈਸ ਚੇਅਰਮੈਨ ਰਹੇ ਅਤੇ ਹੁਣ ਮੌਜੂਦਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਤਲਵਾੜਾ ਹਨ | ਮਿਕੀ ਡੋਗਰਾ ਨੇ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗਾਂ ਅਤੇ ਤਜਰਬੇਕਾਰ ਆਗੂਆਂ ਦਾ ਸਤਿਕਾਰ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ | ਜਨ ਪ੍ਰਤੀਨਿਧੀਆਂ ਨੂੰ ਆਪਣੇ ਬਿਆਨਾਂ ਵਿਚ ਸਹਿਜਤਾ ਬਣਾਈ ਰੱਖਣੀ ਚਾਹੀਦੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਪਾਰਟੀ ਆਪਣੇ ਸੀਨੀਅਰ ਆਗੂਆਂ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਵਿਰੁੱਧ ਡਟ ਕੇ ਆਵਾਜ਼ ਉਠਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਏ. ਪੀ . ਜੇ. ਸਕੂਲ ਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਕਰਵਾਈ ਸਾਇਕਲੋਥੋਨ 'ਚ ਬਲਰਾਜ ਚੌਹਾਨ ਦਾ ਸਨਮਾਨ ਅਗਲੀ ਖ਼ਬਰ ਐਮ.ਆਰ.ਪੀ.ਡੀ. ਸਰਕਾਰੀ ਕਾਲਜ ਤਲਵਾੜਾ ਦੀਆਂ ਵਿਦਿਆਰਥਣਾਂ ਨੇ ਪੀ.ਐਸ.ਟੈੱਟ. ਪ੍ਰੀਖਿਆ ਕੀਤੀ ਪਾਸ
Ad Position 24