ਹੁਸ਼ਿਆਰਪੁਰ, 18 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਏ.ਪੀ.ਜੇ ਸਕੂਲ ਮਾਡਲ ਟਾਊਨ ਜਲੰਧਰ ਵਲੋਂ ਜ਼ਿਲਾ ਪ੍ਰਸ਼ਾਸਨ ਜਲੰਧਰ ਦੇ ਸਹਿਯੋਗ ਨਾਲ ਸਾਇਕਲੋਥੋਨ 4 ਕਰਵਾਈ ਗਈ ਜਿਸ ਚ ਹਰ ਵਰਗ ਦੇ ਸੈਂਕੜੇ ਬੱਚੇ ,ਨੌਜਵਾਨ ਲੜਕੇ ਲੜਕੀਆਂ ਸਾਇਕਲਿਸਟਾਂ ਨੇ ਭਾਗ ਲਿਆ | ਸਵੇਰੇ 6 ਵਜੇ ਏ.ਪੀ.ਜੇ ਸਕੂਲ ਤੋਂ ਸ਼ੁਰੂ ਹੋਈ ਸਾਇਕਲੋਥੋਨ ਨੂੰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਸਾਇਕਲੋਥੋਨ 'ਚ ਹੁਸ਼ਿਆਰਪੁਰ ਤੋ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਨੇ 21 ਕਿੱਲੋਮੀਟਰ ਸਾਈਕਲਿੰਗ ਚ ਭਾਗ ਲਿਆ | ਉਪਰੰਤ ਉਨਾਂ ਦੀਆਂ ਦੇਸ਼ ਵਿਦੇਸ਼ ਚ ਸਾਈਕਲਿੰਗ ਪ੍ਰਤੀ ਕੀਤੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਏ ਪੀ ਜੇ ਸਕੂਲ ਵਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਆਈ.ਏ.ਐੱਸ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਨੌਜਵਾਨਾਂ ਨੂੰ ਬਲਰਾਜ ਸਿੰਘ ਚੌਹਾਨ ਤੋਂ ਸੇਧ ਲੈਣ ਲਈ ਕਿਹਾ | ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਸਾਈਕਲਿਸਟ ਬਲਰਾਜ ਚੌਹਾਨ ਹੁਣ ਤੱਕ ਦੇਸ਼ ਵਿਦੇਸ਼ ਚ 2 ਲੱਖ ਕਿੱਲੋਮੀਟਰ ਤੋ ਵੱਧ ਸਾਈਕਲਿੰਗ ਕਰ ਚੁੱਕੇ | ਹੁਣ ਵੀ ਰੋਜ਼ਾਨਾ ਵੱਧ ਤੋਂ ਵੱਧ ਸਾਈਕਿਲੰਗ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣ ਦੇ ਨਾਲ ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੇ ਹਨ | ਸਾਈਕਿਲੰਗ ਦੇ ਚੱਲਦਿਆਂ ਉਨਾਂ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ |