07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਇਬਰਾਹੀਮਪੁਰ ਵਿਖੇ ਅੱਗ ਲੱਗਣ ਨਾਲ 10 ਕਨਾਲ ਕਣਕ ਤੇ 4 ਏਕੜ ਨਾੜ ਸੜਿਆ

Ad Position 21
No active advertisement
ਅਜੀਤ ਡੈਸਕ 20-04-2026
ਗੜ੍ਹਸ਼ੰਕਰ, 19 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਪਿੰਡ ਇਬਰਾਹੀਮਪੁਰ ਵਿਖੇ ਅੱਗ ਲੱਗਣ ਨਾਲ 10 ਕਨਾਲ ਕਣਕ ਅਤੇ ਕਰੀਬ 4 ਏਕੜ ਕਣਕ ਦਾ ਨਾੜ ਸੜਨ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 3.30 ਕੁ ਵਜੇ ਪਿੰਡ ਇਬਰਾਹੀਮਪੁਰ ਵਿਖੇ ਅੱਗ ਲੱਗਣ ਨਾਲ ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਇਬਰਾਹੀਮਪੁਰ ਦੀ 10 ਕਨਾਲ ਕਣਕ ਸੜਕ ਕੇ ਸੁਆਹ ਹੋ ਗਈ | ਇਸ ਦੌਰਾਨ ਅੱਗ ਅੱਗੇ ਵਧਣ ਨਾਲ ਵੱਖ-ਵੱਖ ਕਿਸਾਨਾਂ ਦਾ ਕਰੀਬ 4 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ | ਜਸਪਾਲ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਆਈ ਫਾਇਰ ਬਿ੍ਗੇਡ ਅਤੇ ਕਿਸਾਨਾਂ ਵਲੋਂ ਟ੍ਰੈਕਟਰਾਂ ਨਾਲ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਨਾਲ ਅੱਗ ਤੇ ਕਾਬੂ ਪਾਇਆ ਗਿਆ | ਅੱਗ ਬਿਜਲੀ ਦੀਆਂ ਤਾਰਾਂ ਤੋਂ ਸ਼ਾਟ ਸਰਕਟ ਹੋਣ ਨਾਲ ਲੱਗੀ ਦੱਸੀ ਜਾ ਰਹੀ ਹੈ | ਜਸਪਾਲ ਸਿੰਘ ਨੇ ਸਰਕਾਰ ਤੋਂ ਕਣਕ ਸੜਨ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ | ਗੜ੍ਹਸ਼ੰਕਰ ਵਿਖੇ ਦੁਪਹਿਰ ਸਮੇਂ ਸ੍ਰੀ ਅਨੰਦਪੁਰ ਸਾਹਿਬ ਰੋਡ ਅਤੇ ਚੰਡੀਗੜ੍ਹ ਰੋਡ ਦਰਮਿਆਨ ਪੈਂਦੇ ਸ਼ਨੀ ਮੰਦਿਰ ਨੇੜੇ ਮਨਜੀਤ ਸਿੰਘ ਭੁੱਲਰ ਦੇ ਖੇਤਾਂ ਵਿਚ ਅੱਗ ਲੱਗਣ ਨਾਲ ਕਣਕ ਦਾ 4 ਕਨਾਲ ਸੜ ਗਿਆ | ਇਥੇ ਵੀ ਬਿਜਲੀ ਦੀਆਂ ਤਾਰਾਂ ਸ਼ਾਟ ਸਰਕਟ ਹੋਣ ਨਾਲ ਅੱਗ ਲੱਗੀ ਦੱਸੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਗੱਠਜੋੜ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ- ਮਨਜੀਤ ਦਸੂਹਾ ਅਗਲੀ ਖ਼ਬਰ ਪੰਜਾਬ ਸਰਕਾਰ ਵੀ ਹਿਮਾਚਲ ਪ੍ਰਦੇਸ਼ ਦੇ ਵਾਹਨਾਂ 'ਤੇ ਮੋੜਵਾਂ ਐਂਟਰੀ ਟੈਕਸ ਲਗਾਏ- ਅੰਕਿਤ ਰਾਣਾ
Ad Position 24