ਹੁਸ਼ਿਆਰਪੁਰ, 19 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵੱਲੋਂ ਰੌਸ਼ਨ ਗ੍ਰਾਊਾਡ, ਹੁਸ਼ਿਆਰਪੁਰ ਵਿਚ ਚੱਲ ਰਹੀ ਸ਼੍ਰੀਮਦ ਭਾਗਵਤ ਸਪਤਾਹਿਕ ਕਥਾ ਗਿਆਨ ਯੱਗ ਦੇ ਪੰਜਵੇਂ ਦਿਨ ਵਿਚ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਸੁਸ਼ਰੀ ਵੈਸ਼ਣਵੀ ਭਾਰਤੀ ਨੇ ਭਗਵਾਨ ਦੀਆਂ ਲੀਲਾਵਾਂ ਦਾ ਵਰਣਨ ਕੀਤਾ | ਉਨ੍ਹਾਂ ਕਿਹਾ ਕਿ ਸੰਸਾਰ ਵਿਚ ਪ੍ਰਭੂ ਦੇ ਕਈ ਨਾਮ ਹਨ ਪਰ ਮੁਕਤੀ ਦਾ ਰਾਹ ਅੰਦਰਲੇ ਨਾਮ ਨਾਲ ਹੀ ਖੁੱਲ੍ਹਦਾ ਹੈ | ਕਥਾ ਦੀ ਸ਼ੁਰੂਆਤ ਮੁੱਖ ਜਜਮਾਨ ਮਨੀਸ਼ ਗੁਪਤਾ (ਬਿੱਲਾ ਬਿ੍ਕਸ), ਕੁਸ਼ਾ ਗੁਪਤਾ, ਰਾਹੁਲ ਗੁਪਤਾ ਅਤੇ ਦੈਨਿਕ ਜਜਮਾਨ ਜਗਦੀਸ਼ ਅਗਰਵਾਲ, ਉਮੇਸ਼ ਗੁਪਤਾ, ਨਿਤਿਆ ਗੁਪਤਾ ਨੇ ਪਰਿਵਾਰ ਸਮੇਤ ਭਾਗਵਤ ਪੂਜਨ ਕਰਕੇ ਕੀਤੀ | ਕਥਾ ਵਿਚ ਵਿਸ਼ੇਸ਼ ਤੌਰ 'ਤੇ ਦੀਪਕ ਬਾਲੀ (ਐਡਵਾਈਜ਼ਰ ਟੂ ਦ ਡਿਪਾਰਟਮੈਂਟ ਆਫ਼ ਟੂਰਿਜ਼ਮ ਐਂਡ ਕਲਚਰਲ ਅਫੇਅਰਜ਼, ਗਵਰਨਮੈਂਟ ਆਫ ਪੰਜਾਬ), ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਵਿਜੈ ਸਾਂਪਲਾ, ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਸੰਤੋਸ਼ ਚੌਧਰੀ, ਡਾ. ਸੁਨੀਲ ਕੁਮਾਰ ਚੱਢਾ, ਹੈੱਡ ਮੈਨਿਊਫੈਕਚਰਿੰਗ, ਸੈਂਚਰੀ ਪਲਾਈਵੁੱਡ, ਸੁਨੀਲ ਸ਼ੇਖਾਵਤ , ਅਨੂਪ ਸ਼ਰਮਾ , ਬੀ.ਐਸ. ਜਸਵਾਲ , ਉਪੇਂਦਰ ਤਿ੍ਪਾਠੀ, ਸੁਖਵਿੰਦਰ ਸੁੱਖੀ ਯੂ.ਐਸ.ਏ., ਹਰਭਜਨ ਸਿੰਘ, ਪਰਮਿੰਦਰ, ਰਵਿੰਦਰ ਚੀਮਾ ਕਾਨੂੰਨਗੋ, ਕੌਂਸਲਰ ਜਸਵਿੰਦਰ ਪਾਲ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਬੀਟਨ, ਅਜੀਤ ਸਿੰਘ, ਰਾਕੇਸ਼ ਸੂਦ, ਸੌਰਵ ਭਾਗੀ, ਅਸ਼ੋਕ ਗਗਨਦੀਪ ਪਿ੍ੰਸੀਪਲ, ਤਰੁਣ ਕੁਮਾਰ, ਅਨੁਰਾਗ ਕਾਲੀਆ, ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਡਾ. ਵਿਜੈ ਧੀਰ, ਡੀਨ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਪੂਜਾ ਬਾਲੀ , ਗੌਤਮ ਮਨੋਚਾ, ਕੁਲਦੀਪ ਸੈਨੀ, ਜਸਵਿੰਦਰ ਸੈਨੀ, ਰਾਕੇਸ਼ ਭਾਰਗਵ, ਜਤਿੰਦਰ ਸੂਦ, ਸੰਦੀਪ ਅਗਰਵਾਲ, ਅੰਜਨਾ ਕੁਮਾਰੀ ਅਤੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਹੋਰ ਗਣਮਾਨਯ ਵਿਅਕਤੀ ਵੀ ਮੌਜੂਦ ਸਨ | ਅੰਤ ਵਿੱਚ ਅਰੋੜਾ ਮਹਾਸਭਾ, ਗਲੋਰਿਉਸ ਵਾਲਕਰ ਗਰੁੱਪ ਗੌਤਮ ਨਗਰ,ਕੁਲਦੀਪ,ਰਜਤ,ਅਸ਼ੋਕ ਜੀ ਨੇ ਕਥਾ ਵਯਾਸ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ |