ਦਸੂਹਾ, 24 ਅਪ੍ਰੈਲ (ਕੌਸ਼ਲ)-ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਤੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੇਟ ਨੋਡਲ ਏਜੰਸੀ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ, ਮਨਿਸਟਰੀ ਆਫ਼ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਸਹਿਯੋਗ ਨਾਲ ਈਕੋ ਕਲੱਬ ਦੁਆਰਾ ਧਰਤੀ ਨੂੰ ਬਚਾਉਣ ਸਬੰਧੀ ਅਰਥ-ਡੇ ਮਨਾਇਆ ਗਿਆ, ਜਿਸ ਦਾ ਵਿਸ਼ਾ 'ਸੇ ਨੋ ਟੂ ਪਲਾਸਟਿਕ' ਚੁਣਿਆ ਗਿਆ | ਇਸ ਮੌਕੇ 'ਤੇ ਵਾਤਾਵਰਨ ਸਬੰਧੀ ਆਨਲਾਈਨ ਕੁਇਜ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਆਨਲਾਈਨ ਸਰਟੀਫਿਕੇਟ ਵੀ ਜਾਰੀ ਕੀਤੇ ਗਏ | ਇਸ ਦੇ ਨਾਲ ਹੀ ਪ੍ਰਤੀਯੋਗੀਤਾ ਵਿਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਡਾਕਟਰ ਨਵਜੋਤ ਕੌਰ ਦੁਆਰਾ ਪਲਾਸਟਿਕ ਪਲਿਊਸ਼ਨ ਬਾਰੇ ਦੱਸਿਆ ਗਿਆ ਅਤੇ ਉਸ ਨੂੰ ਘਟਾਉਣ ਲਈ ਅਸੀਂ ਕੀ-ਕੀ ਕਰ ਸਕਦੇ ਹਾਂ, ਉਹ ਸਭ ਦੱਸਿਆ ਗਿਆ ਤੇ ਨਾਲ ਹੀ ਜੂਟ ਦੇ ਬਣੇ ਹੋਏ ਬੈਗ ਵੀ ਵੰਡੇ ਗਏ ਜੋ ਇਹ ਦਰਸਾਉਂਦੇ ਹਨ ਕਿ ਪਲਾਸਟਿਕ ਲਿਫਾਫਿਆਂ ਦੀ ਜਗਾ 'ਤੇ ਇਨਾਂ ਬੈਗਾਂ ਦੀ ਵਰਤੋਂ ਕੀਤੀ ਜਾਵੇ | ਪਿ੍ੰਸੀਪਲ ਮੈਡਮ ਨੇ ਡਾ. ਨਵਜੋਤ ਕੌਰ ਈਕੋ ਕਲੱਬ ਇੰਚਾਰਜ ਤੇ ਸਹਾਇਕ ਇੰਚਾਰਜ ਹਰਮੀਤ ਕੌਰ ਦੁਆਰਾ ਇਸ ਵਾਤਾਵਰਨ ਨੂੰ ਬਚਾਉਣ ਸਬੰਧੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ 'ਤੇ ਡਾ. ਰੁਪਿੰਦਰ ਕੌਰ ਗਿੱਲ, ਡਾ. ਰਜਨੀ ਦੇਵੀ, ਅਤੇ ਡਾ. ਪੂਜਾ ਨੇ ਪੂਰਾ ਸਹਿਯੋਗ ਦਿੱਤਾ | ਇਨ੍ਹਾਂ ਸਭ ਦੇ ਨਾਲ ਚਰਨਜੀਵ ਅਤੇ ਪ੍ਰਦੀਪ ਕੁਮਾਰ ਨੇ ਤਕਨੀਕੀ ਸਹਾਇਤਾ ਕੀਤੀ |