08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬੱਚਿਆਂ 'ਚ ਟੀ.ਬੀ. ਦੇ ਮਾਮਲਿਆਂ ਦੀ ਸਮੇਂ-ਸਿਰ ਪਹਿਚਾਣ ਤੇ ਇਲਾਜ ਨੂੰ ਯਕੀਨੀ ਬਣਾਇਆ ਜਾਵੇ- ਡਾ: ਕਮਲ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਹੁਸ਼ਿਆਰਪੁਰ, 25 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਰਹਿਨੁਮਾਈ ਹੇਠ ਵਿਸ਼ਵ ਸਿਹਤ ਭਾਗੀਦਾਰ ਵਲੋਂ ਆਰ.ਬੀ.ਐਸ.ਕੇ. ਟੀਮ ਲਈ ਬੱਚਿਆਂ ਦੀ ਟੀ.ਬੀ. ਸਬੰਧੀ ਫਾਲੋਅੱਪ ਮੀਟਿੰਗ ਕੀਤੀ ਗਈ | ਇਸ ਮੌਕੇ ਡਾ. ਮਨਦੀਪ ਕਮਲ ਸਿਵਲ ਸਰਜਨ, ਡਾ. ਸੀਮਾ ਗਰਗ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਸ਼ਕਤੀ ਸ਼ਰਮਾ ਡੀ.ਟੀ.ਓ., ਡਾ: ਸਤੀਸ਼ ਪੁੰਧੀਰ ਸੂਬਾ ਟੈਕਨੀਕਲ ਮੈਨੇਜਰ ਡਲਬਯੂ.ਐਚ.ਪੀ. ਦੀ ਖਾਸ ਹਾਜ਼ਰੀ ਰਹੀ | ਸਿਵਲ ਸਰਜਨ ਡਾ: ਮਨਦੀਪ ਕਮਲ ਵਲੋਂ ਸਾਰੀਆਂ ਟੀਮਾਂ ਨੂੰ ਪ੍ਰੋਗਰਾਮ ਦੀ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਹਰ ਟੀਮ ਆਪਣੇ ਖੇਤਰ 'ਚ ਸਕਰੀਨਿੰਗ ਅਤੇ ਰਿਪੋਰਟਿੰਗ ਨੂੰ ਹੋਰ ਮਜ਼ਬੂਤ ਬਣਾਏ ਅਤੇ ਬੱਚਿਆਂ 'ਚ ਟੀ.ਬੀ. ਦੇ ਮਾਮਲਿਆਂ ਦੀ ਸਮੇਂ-ਸਿਰ ਪਹਿਚਾਣ ਅਤੇ ਇਲਾਜ ਨੂੰ ਯਕੀਨੀ ਬਣਾਏ | ਡਾ. ਸੀਮਾ ਗਰਗ ਵਲੋਂ ਇਸ ਗਤੀਵਿਧੀ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੇ ਪੀਡੀਐਟਿ੍ਕ ਟੀ.ਬੀ. ਅਤੇ ਟੀ.ਬੀ. ਪ੍ਰੋਗਰਾਮ ਦੇ ਤਹਿਤ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਡਾ. ਸ਼ਕਤੀ ਸ਼ਰਮਾ ਵਲੋਂ ਆਰ.ਬੀ.ਐਸ.ਕੇ. ਦੇ ਸਾਰੇ ਮੈਡੀਕਲ ਅਧਿਕਾਰੀਆਂ ਨੂੰ ਟੀ.ਬੀ. ਸਕ੍ਰੀਨਿੰਗ ਦੇ ਮਾਪਦੰਡਾਂ ਅਤੇ ਆਨਲਾਈਨ ਐਨਰੋਲਮੈਂਟ ਤੇ ਐਂਟਰੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਡਾ. ਪੀ.ਐਲ. ਸਤੀਸ਼ ਪੁੰਧੀਰ ਵਲੋਂ ਵੀ ਟੀ.ਬੀ. ਕੰਟਰੋਲ ਪ੍ਰੋਗਰਾਮ ਦੀ ਪ੍ਰਭਾਵਸ਼ੀਲ ਲਾਗੂ ਕਰਨ ਲਈ ਆਪਣੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਗਏ | ਇਸ ਮੌਕੇ ਦਵਿੰਦਰ ਸਿੰਘ ਡੀ.ਪੀ.ਐਮ. ਡਬਲਊ.ਐਚ.ਪੀ., ਨਰਿੰਦਰ ਸਿੰਘ ਡੀ.ਪੀ.ਸੀ., ਹਰਜੀਤ ਸਿੰਘ ਡੀ.ਪੀ.ਸੀ., ਸੁਖਜੀਤ ਕੌਰ ਡੀ.ਐਨ.ਐਮ. ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨਾਗਰਾ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ ਅਗਲੀ ਖ਼ਬਰ ਸੀ.ਐਚ.ਸੀ. ਬੁੱਢਾਬੜ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Ad Position 24