ਦਸੂਹਾ, 25 ਅਪ੍ਰੈਲ (ਕੌਸ਼ਲ)- ਆਰਿਆ ਸਮਾਜ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ ਸੁਮਿਤ ਚੋਪੜਾ ਨੂੰ ਮੰਤਰੀ ਗੰਡਾ ਰਾਮ ਧਰਮਾਰਥ ਔਸ਼ਧਾਲੇ ਦਸੂਹਾ ਵਿਚ ਮੈਨੇਜਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਉਮੀਦ ਜਤਾਈ ਗਈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ | ਇਸ ਸਮਾਗਮ ਦੌਰਾਨ ਸੋਸਾਇਟੀ ਦੇ ਪ੍ਰਧਾਨ ਵਿਜੈ ਕੁਮਾਰ ਬੱਸੀ (ਐਡਵੋਕੇਟ), ਵਾਈਸ ਪ੍ਰਧਾਨ ਸੁਤੰਤਰ ਕੁਮਾਰ ਚੋਪੜਾ, ਓਾਕਾਰ ਰਲ੍ਹਨ, ਰਮੇਸ਼ ਬੱਸੀ, ਅਮਿੱਤ ਬੱਸੀ, ਰਮੇਸ਼ ਜਸਵਾਲ, ਜਸਬੀਰ ਸਿੰਘ, ਜੋਵਨ ਬੱਸੀ (ਐਮ.ਸੀ.), ਭੁੱਲਾ ਰਾਣਾ (ਐਮ.ਸੀ.), ਐਡਵੋਕੇਟ ਐਮ. ਕੇ. ਪੁਰੀ ਅਤੇ ਰਾਜੇਸ਼ ਗੁਪਤਾ ਸਮੇਤ ਹੋਰ ਹਾਜ਼ਰ ਸਨ | ਇਸ ਮੌਕੇ ਨਵੇਂ ਨਿਯੁਕਤ ਮੈਨੇਜਰ ਸੁਮਿਤ ਚੋਪੜਾ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਉਣਗੇ ਅਤੇ ਸੰਸਥਾ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕਰਨਗੇ |