08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਖ਼ਾਲਸਾ ਕਾਲਜ ਵਿਖੇ 'ਡਿਜੀਟਲ ਡਿਵਾਈਡ ਐਂਡ ਰੋਲ ਆਫ਼ ਸੋਸ਼ਲ ਮੀਡੀਆ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਗੜ੍ਹਸ਼ੰਕਰ, 25 ਅਪ੍ਰੈਲ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਥੇ 'ਡਿਜ਼ੀਟਲ ਡਿਵਾਈਡ ਐਂਡ ਰੋਲ ਆਫ਼ ਸੋਸ਼ਲ ਮੀਡੀਆ' ਆਈ. ਕਿਊ. ਏ. ਸੀ. ਅਤੇ ਆਈ. ਸੀ. ਟੀ. ਦੇ ਸਹਿਯੋਗ ਨਾਲ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੇ ਮੁੱਖ ਬੁਲਾਰੇ ਲਵਤੇਸ਼ ਕੁਮਾਰ ਸੀਨੀਅਰ ਮੈਨੇਜਰ ਸਟੇਟ ਹੈੱਡ ਆਈ.ਸੀ.ਟੀ. ਅਕੈਡਮੀ, ਤਜਿੰਦਰ ਸਿੰਘ ਦ ਫਾਊਡਰ ਆਫ਼ ਡਿਜ਼ੀਟਲ ਜ਼ਿਲ੍ਹਾ ਅਤੇ ਗੁਰਜਿੰਦਰ ਸਿੰਘ ਡਿਜ਼ੀਟਲ ਮਾਰਕੀਟਿੰਗ ਐਕਸਪਰਟ ਸ਼ਾਮਿਲ ਹੋਏ | ਸੈਮੀਨਾਰ ਦੀ ਆਰੰਭਤਾ 'ਤੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਸੋਸ਼ਲ ਮੀਡੀਆ ਦੇ ਸਕਿੱਲ ਰਾਹੀਂ ਸਵੈ ਨਿਰਭਰ ਬਣਾਉਣਾ ਹੈ | ਬੁਲਾਰਿਆਂ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨਾਲ ਸੋਸ਼ਲ ਮੀਡੀਆ 'ਤੇ ਵੈੱਬ ਸਾਈਟਾਂ ਬਣਾਕੇ ਪ੍ਰਸਿੱਧੀ ਹਾਸਿਲ ਕੀਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਬੁਲਾਰਿਆਂ ਨਾਲ ਵਾਰਤਾਲਾਪ ਵੀ ਕੀਤੀ ਗਈ | ਇਸ ਮੌਕੇ ਆਈ.ਸੀ.ਟੀ. ਅਕੈਡਮੀ ਵਲੋਂ ਐੱਮ.ਓ.ਯੂ. ਤਹਿਤ 'ਸਰਟੀਫਿਕੇਟ ਆਫ਼ ਮੈਂਬਰਸ਼ਿਪ' ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੂੰ ਸੌਂਪਿਆ ਗਿਆ | ਕੋਆਰਡੀਨੇਟਰ ਡਾ. ਕੁਲਦੀਪ ਕੌਰ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ ਤੇ ਸਟੇਜ ਸੰਚਾਲਨ ਪ੍ਰੋ. ਨਵਦੀਪ ਸਿੰਘ ਅੰਗਰੇਜ਼ੀ ਵਿਭਾਗ ਵਲੋਂ ਕੀਤਾ ਗਿਆ | ਸੈਮੀਨਾਰ ਵਿਚ ਕਾਲਜ ਸਟਾਫ਼ ਤੇ ਵਿਦਿਆਰਥੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿਚ ਮਮਤਾ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਨਾਗਰਾ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ
Ad Position 24