ਹੁਸ਼ਿਆਰਪੁਰ, 25 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਡਾ: ਮਨਦੀਪ ਕਮਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਸੀਮਾ ਗਰਗ ਤੇ ਪੀ.ਐਚ.ਸੀ. ਚੱਕੋਵਾਲ ਦੇ ਐਸ.ਐਮ.ਓ. ਡਾ: ਮਨਪ੍ਰੀਤ ਕੌਰ ਦੇ ਨਿਰਦੇਸ਼ਾਂ ਤਹਿਤ ਪਿੰਡ ਸਾਂਧਰਾ ਭੱਠੇ 'ਤੇ ਐਂਟੀ ਮਲੇਰੀਆ ਦਿਵਸ ਮਨਾਇਆ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਵਿਪਨ ਕੁਮਾਰ, ਐਚ.ਆਈ. ਅਮਰਜੀਤ ਕੁਮਾਰ ਨੇ ਮਾਈਗ੍ਰੇਟਰੀ ਪਾਪੂਲੇਸ਼ਨ ਨੂੰ ਮਲੇਰੀਏ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ਦੱਸਿਆ | ਇਸ ਮੌਕੇ ਐਨਾਫਲੀਜ਼ ਮੱਛਰ ਦੀ ਪਹਿਚਾਣ ਕਿਵੇਂ ਕੀਤੀ ਜਾਂਦੀ ਹੈ ਆਦਿ ਸਬੰਧੀ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਆਸ਼ਾ ਵਰਕਰ ਰੂਪਾ ਕੁਮਾਰੀ, ਸਰਪੰਚ ਜਸਵਿੰਦਰ ਸਿੰਘ ਸਾਂਧਰਾ ਆਦਿ ਹਾਜ਼ਰ ਸਨ |