08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਵਲੋਂ 'ਮਿ੍ਤਕ ਦੇਹ ਸੰਭਾਲ ਫਰੀਜ਼ਰ' ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਸ਼ਾਮਚੁਰਾਸੀ, 25 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)-ਪ੍ਰਵਾਸੀ ਭਾਰਤੀ ਰੇਸ਼ਮ ਸਿੰਘ ਵਲੋਂ ਪਿੰਡ ਅਤੇ ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇੱਕ 'ਮਿ੍ਤਕ ਦੇਹ ਸੰਭਾਲ ਫਰੀਜ਼ਰ' ਭੇਟ ਕੀਤਾ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਉਂਕਾਰ ਸਿੰਘ ਅਤੇ ਬਾਬਾ ਕੁਲਵੰਤ ਸਿੰਘ ਨੇ ਕਿਹਾ ਕਿ ਅਕਸਰ ਪਿੰਡਾਂ ਵਿਚ ਜਦੋਂ ਕਿਸੇ ਪਰਿਵਾਰ ਵਿਚ ਕੋਈ ਦੁਖਾਂਤ ਵਾਪਰਦਾ ਹੈ ਅਤੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵਿਦੇਸ਼ਾਂ ਜਾਂ ਦੂਰ-ਦੁਰਾਡੇ ਹੁੰਦੇ ਹਨ, ਤਾਂ ਮਿ੍ਤਕ ਦੇਹ ਨੂੰ ਕੁੱਝ ਸਮੇਂ ਲਈ ਸੰਭਾਲ ਕੇ ਰੱਖਣਾ ਇੱਕ ਵੱਡੀ ਚੁਣੌਤੀ ਬਣ ਜਾਂਦੀ ਸੀ | ਰੇਸ਼ਮ ਸਿੰਘ ਜਰਮਨੀ ਵਲੋਂ ਕੀਤੇ ਗਏ ਇਸ ਦਾਨ ਨਾਲ ਹੁਣ ਪਿੰਡ ਖ਼ਾਨਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਵੱਡੀ ਮੁਸ਼ਕਲ ਤੋਂ ਨਿਜਾਤ ਮਿਲੇਗੀ | ਇਸ ਮੌਕੇ ਪਿੰਡ ਦੇ ਮੋਹਤਵਰਾਂ ਨੇ ਰੇਸ਼ਮ ਸਿੰਘ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤੀ | ਵੀਡੀਓ ਕਾਲ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਰੇਸ਼ਮ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ | ਇਸ ਮੌਕੇ ਉਂਕਾਰ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ ਕੁੱਕੀ, ਦਵਿੰਦਰ ਸਿੰਘ, ਮਨਜੀਤ ਸਿੰਘ, ਪ੍ਰਭ ਸਿੰਘ, ਵੀਰ ਸਿੰਘ, ਬਿੱਲਾ ਖ਼ਾਨਪੁਰ, ਮਨਪ੍ਰੀਤ ਸਿੰਘ ਮਨੀ, ਕੁਲਦੀਪ ਸਿੰਘ, ਜੋਬਨ ਸਿੰਘ, ਪਾਲਾ ਖ਼ਾਨਪੁਰ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਾਹਬਾਜ਼ਪੁਰ ਵਿਖੇ ਨਰਸਰੀ ਕਲਾਸ ਦੇ ਮਾਪਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਅਗਲੀ ਖ਼ਬਰ ਅਰਾਧਨਾ ਦਿਵਸ ਮਨਾਇਆ
Ad Position 24