ਟਾਂਡਾ ਉੜਮੁੜ, 25 ਅਪ੍ਰੈਲ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਬਾਜ਼ਪੁਰ ਵਿਖੇ ਨਰਸਰੀ ਕਲਾਸ ਦੇ ਮਾਪਿਆਂ ਨੂੰ ਬੱਚਿਆਂ ਪ੍ਰਤੀ ਜਾਗਰੂਕ ਕਰਨ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਇਸ ਓਰੀਐਂਟੇਸ਼ਨ ਪ੍ਰੋਗਰਾਮ ਦੇ ਵਿੱਚ ਮਾਪਿਆਂ ਨੇ ਵੱਧ ਚੜ ਕੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਮੁਨੀਸ਼ਾ ਸੰਗਰ ਵਲੋਂ ਗਿਆਨ ਜੋਤੀ ਜਾਗਰਿਤ ਕਰਨ ਦੇ ਨਾਲ ਹੋਈ ਇਸ ਤੋਂ ਉਪਰੰਤ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਸਕੂਲ ਦੇ ਸੰਗੀਤ ਵਿਭਾਗ ਦੇ ਬੱਚਿਆਂ ਵੱਲੋਂ ਧਾਰਮਿਕ ਗੀਤ ਦੀ ਪੇਸ਼ਕਾਰੀ ਕੀਤੀ ਗਈ | ਇਸ ਤੋਂ ਬਾਅਦ ਬੱਚਿਆਂ ਵਲੋਂ ਸ਼ਾਨਦਾਰ ਡਾਂਸ ਦੀ ਆਈਟਮ ਪੇਸ਼ ਕੀਤੀ ਗਈ | ਇਸ ਓਰੀਅਨਟੇਸ਼ਨ ਪ੍ਰੋਗਰਾਮ ਦੇ ਦੌਰਾਨ ਨਰਸਰੀ ਕਲਾਸ ਦੇ ਬੱਚਿਆਂ ਨੇ ਆਪਣੇ ਮਾਪਿਆਂ ਦੇ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ, ਜਿਸ ਦੌਰਾਨ ਪਿ੍ੰਸੀਪਲ ਸੰਗਰ ਅਤੇ ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਲਈ ਵੱਖ-ਵੱਖ ਤਰੀਕੇ ਦੀਆਂ ਕਸਰਤਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਮਾਪਿਆਂ ਵਲੋਂ ਸਕੂਲ ਮੈਨੇਜਮੈਂਟ ਦਾ ਦਿਲੋਂ ਧੰਨਵਾਦ ਕੀਤਾ ਗਿਆ ਕਿ ਇਹੋ ਜਿਹੇ ਉਪਰਾਲੇ ਕਰਨ ਦੇ ਨਾਲ ਮਾਪਿਆਂ ਦਾ ਅਧਿਆਪਕਾਂ ਦੇ ਨਾਲ ਤਾਲਮੇਲ ਸਹੀ ਬੈਠਦਾ ਹੈ ਜਿਸ ਨਾਲ ਬੱਚੇ ਦਾ ਸਹੀ ਵਿਕਾਸ ਹੁੰਦਾ ਹੈ | ਇਸ ਮੌਕੇ 'ਤੇ ਮੈਨੇਜਰ ਗਜਿੰਦਰ ਪਾਲ ਸਿੰਘ ਅਤੇ ਤਰਨ ਸੈਣੀ ਤੋਂ ਇਲਾਵਾ ਰਿਸੋਰਸ ਕੋਡੀਨੇਟਰ ਬਿਕਰਮਜੀਤ ਸਿੰਘ, ਜਗਬੰਧਨ ਸਿੰਘ, ਅਮਰਜੀਤ ਕੌਰ ਸੈਣੀ, ਨੀਨਾ, ਮਨੀਸ਼ਾ, ਰੁਪਿੰਦਰ, ਅਨੁਰਾਧਾ, ਸੁਮਿਤ, ਪਰਮਜੀਤ, ਬਲਜੀਤ, ਵਿਸ਼ਾਲੀ, ਰਵਿੰਦਰ, ਇਕਬਾਲ, ਹਰਪ੍ਰੀਤ, ਮਮਤਾ, ਅਰਚਨਾ, ਕੁਲਦੀਪ, ਆਰਤੀ, ਅੰਕਿਤਾ, ਆਸ਼ਾ, ਰਜਿੰਦਰ, ਸੁਰੇਸ਼, ਸੁਸ਼ੀਲ, ਬਲਦੇਵ, ਪੰਕਜ ਅਤੇ ਬਾਕੀ ਸਟਾਫ ਮੈਂਬਰ ਹਾਜ਼ਰ ਸਨ |