ਤਲਵਾੜਾ, 25 ਅਪ੍ਰੈਲ (ਮਨੀਸ਼ਾ ਮਹਿਤਾ)- ਚੇਅਰਮੈਨ ਬਲਾਕ ਸੰਮਤੀ ਤਲਵਾੜਾ ਸ੍ਰੀ ਬੌਬੀ ਕੌਸ਼ਲ ਹਲਕਾ ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਦੀ ਗਤੀਸ਼ੀਲ ਅਗਵਾਈ ਹੇਠ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਗੇ | ਇਹ ਪ੍ਰਗਟਾਵਾ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਰੰਮੂ ਸੇਵਾ ਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ ਨੇ ਪਿੰਡ ਦੁਮੋਆਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਠਾਕੁਰ ਕੰਵਰ ਨੇ ਦੱਸਿਆ ਕਿ ਪਿੰਡ ਦੁਮੋਆਲ ਵਿਚ ਗਲੀਆਂ-ਨਾਲੀਆਂ ਦਾ ਨਿਰਮਾਣ ਵਾਲੀਬਾਲ ਗਰਾਊਾਡ ਅਤੇ ਖੇਡ ਸਟੇਡੀਅਮ ਦੇ ਨਿਰਮਾਣ ਲਈ ਵੀ ਢੁਕਵੇਂ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ 'ਤੇ ਪੰਚਾਇਤ ਸਕੱਤਰ ਠਾਕੁਰ ਨਰੇਸ਼ ਕੁਮਾਰ, ਮੈਂਬਰ ਪੰਚਾਇਤ ਰਮੇਸ਼ ਸਿੰਘ, ਪੰਚਾਇਤ ਮੈਂਬਰ ਰੀਨੂੰ ਰਾਣੀ, ਪੰਚਾਇਤ ਮੈਂਬਰ ਊਸ਼ਾ ਰਾਣੀ, ਪੰਚਾਇਤ ਵਿਜੈ ਸਿੰਘ, ਦਰਸ਼ਨ ਸਿੰਘ, ਬਹਾਦਰ ਸਿੰਘ, ਸੂਬੇਦਾਰ ਸ਼ਮਸ਼ੇਰ ਸਿੰਘ, ਕੈਲਾਸ਼ ਭੂਸ਼ਨ ਆਦਿ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ |