09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬੀ.ਐਨ.ਡੀ. ਸਕੂਲ 'ਚ ਵਿਸ਼ਵ ਧਰਤੀ ਦਿਵਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਅੱਡਾ ਸਰਾਂ, 25 ਅਪ੍ਰੈਲ (ਮਸੀਤੀ)-ਵਿਸ਼ਵ ਧਰਤੀ ਦਿਵਸ ਸਬੰਧੀ ਬੀ.ਐਨ.ਡੀ. ਸਕੂਲ ਕੰਧਾਲਾ ਜੱਟਾਂ ਵਿਖੇ ਵਿਸ਼ਵ ਧਰਤੀ ਦਿਵਸ ਸਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਵਿਚਾਰ ਸਾਂਝੇ ਕੀਤੇ | ਇਹ ਪ੍ਰੋਗਰਾਮ ਪਿ੍ੰਸੀਪਲ ਜੈ ਕਿ੍ਸ਼ਨ ਮਹਿਤਾ ਦੀ ਅਗਵਾਈ 'ਚ ਕਰਵਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੇ ਗੀਤਾਂ ਰਾਹੀਂ, ਭਾਸ਼ਣ ਮੁਕਾਬਲਿਆਂ, ਕੁਇਜ਼ ਪ੍ਰੋਗਰਾਮ ਅਤੇ ਪੌਦੇ ਲਗਾਉਣ ਸਬੰਧੀ ਜਾਗਰੂਕਤਾ ਪੈਦਾ ਕੀਤੀ | ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਹਰੇਕ ਵਿਦਿਆਰਥੀ ਆਪਣੇ-ਆਪਣੇ ਜਨਮ ਦਿਨ ਤੇ ਇਕ ਪੌਦਾ ਜ਼ਰੂਰ ਲਗਾਏਗਾ ਅਤੇ ਉਸ ਦੀ ਪੂਰੀ ਸੰਭਾਲ ਦੀ ਜ਼ਿੰਮੇਵਾਰੀ ਲਵੇਗਾ | ਇਸ ਮੌਕੇ ਸਮੂਹ ਵਿਦਿਆਰਥੀ ਜਿਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲਿਆ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਜ: ਅਨਿਲ ਮਹਿਤਾ, ਅਮਿਤ ਕੁਮਾਰ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਰੁਕਮਾਨਾ, ਮਨਪ੍ਰੀਤ ਕੌਰ, ਮਨਜਿੰਦਰ ਕੌਰ, ਤਰਸੇਮ ਕੌਰ, ਮਨੀਸ਼ਾ, ਸਰਬਜੀਤ ਕੌਰ, ਸਰੋਜ ਬਾਲਾ, ਮਨਦੀਪ ਕੌਰ, ਸਵਾਤੀ, ਸੰਦੀਪ ਕੌਰ, ਸੁਨੀਤਾ ਦੇਵੀ, ਅਮੀਸ਼ਾ, ਮਨਦੀਪ ਕੌਰ, ਅਮਨਜੀਤ, ਪਰਮਜੀਤ, ਰਾਜਵਿੰਦਰ ਕੌਰ, ਜਸਵੀਰ ਕੌਰ, ਮਨਿੰਦਰ ਕੌਰ, ਕੋਮਲ, ਜਾਨਵੀਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸਰਕਾਰ ਦਾ ਮੁੱਖ ਉਦੇਸ਼- ਰਾਜਾ ਗਿੱਲ ਅਗਲੀ ਖ਼ਬਰ ਚੇਅਰਮੈਨ ਬੌਬੀ ਕੌਸ਼ਲ ਬਲਾਕ ਤਲਵਾੜਾ ਦੇ ਸਾਰੇ ਹੀ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਗੇ- ਸਰਪੰਚ ਰਮਨਦੀਪ
Ad Position 24