ਰਾਮਗੜ੍ਹ ਸੀਕਰੀ, 25 ਅਪ੍ਰੈਲ (ਕਟੋਚ)- ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਨੇ ਸਰਕਾਰੀ ਮਿਡਲ ਸਕੂਲ ਝਰੇੜਾ ਵਿਖੇ ਕਰੀਬ 11 ਲੱਖ ਰੁਪਏ ਦੀ ਲਾਗਤ ਨਾਲ ਨਵ-ਨਿਰਮਿਤ ਏਕੀਕਰਿਤ ਸਾਇੰਸ ਲੈਬ ਦਾ ਉਦਘਾਟਨ ਕਰਕੇ ਇਸ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ | ਇਸ ਤੋਂ ਪਹਿਲਾਂ ਸਕੂਲ ਪਹੰੁਚਣ 'ਤੇ ਪਿ੍ੰਸੀਪਲ ਧੀਰਜ ਵਸ਼ਿਸ਼ਟ, ਸਕੂਲ ਪ੍ਰਮੁੱਖ ਯੋਗੇਸ਼ ਪਰਾਸ਼ਰ, ਵਿਦਿਆਰਥੀਆਂ, ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਐਡ. ਘੁੰਮਣ ਨੇ ਪੰਜਾਬ ਸਰਕਾਰ ਵਲੋਂ ਚਲਾਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਸਬੰਧੀ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਰਕਾਰ ਇਸ ਮੁਹਿੰਮ ਰਾਹੀਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਕੇ ਸਕੂਲਾਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕ ਕੇ ਵਿਦਿਆਰਥੀਆਂ ਨੂੰ ਸਿੱਖਿਆ ਦਾ ਉਚਿੱਤ ਮਾਹੌਲ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਉਂਦੇ ਸਰਕਾਰੀ ਅਧਿਆਪਕ ਦੀ ਵਿੱਦਿਅਕ ਯੋਗਤਾ ਅਤੇ ਕਾਬਲੀਅਤ ਦਾ ਕੋਈ ਮੁਕਾਬਲਾ ਨਹੀਂ ਹੈ | ਇਸ ਮੌਕੇ ਪਿ੍ੰ. ਧੀਰਜ ਵਸ਼ਿਸ਼ਟ, ਡਾ. ਸ਼ਿਵ ਦੱਤ ਭਟੇੜ, ਅਮਰਜੀਤ ਸਿੰਘ, ਬਿਕਰਮ ਸਿੰਘ, ਮਾਸਟਰ ਜਸਵੰਤ ਸਿੰਘ ਕੁਆਰਡੀਨੇਟਰ ਆਦਿ ਨੇ ਵੀ ਸੰਬੋਧਨ ਕੀਤਾ | ਸਕੂਲ ਪ੍ਰਮੁੱਖ ਯੋਗੇਸ਼ ਪਰਾਸ਼ਰ ਨੇ ਵੀ ਸੰਬੋਧਨ ਕਰਦਿਆਂ ਸਕੂਲ ਦੀਆਂ ਕੁੱਝ ਸਮੱਸਿਆਵਾਂ ਪ੍ਰਤੀ ਵਿਧਾਇਕ ਘੁੰਮਣ ਨੂੰ ਜਾਣੂੰ ਕਰਵਾਇਆ | ਇਸ ਮੌਕੇ ਸਕੂਲ ਪ੍ਰਬੰਧਨ ਵਲੋਂ ਵਿਧਾਇਕ ਘੁੰਮਣ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ, ਲੈਕਚਰਾਰ ਇੰਦਰਜੀਤ ਸਿੰਘ, ਸੰਦੀਪ ਕੁਮਾਰ, ਸਰਪੰਚ ਕਿਰਨਾ ਦੇਵੀ, ਅਸ਼ਵਨੀ ਪੱਪੀ, ਬਾਬਾ ਸੰਜੇ ਕੁਮਾਰ, ਸਰਪੰਚ ਪਰਮਵੀਰ, ਸ਼ਿਵ ਕੁਮਾਰ, ਬਲਦੇਵ ਰਾਜ ਟੋਹਲੂ, ਮੈਡਮ ਕਿਰਨ, ਸੀਮਾ ਠਾਕੁਰ, ਸਰਪੰਚ ਭੁੰਬੋਤਾੜ ਆਦਿ ਵੀ ਹਾਜ਼ਰ ਸਨ |