09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੜੋਆ ਬਲਾਕ ਦੇ ਆੜ੍ਹਤੀਆਂ ਵਲੋਂ 27 ਦੀ ਹੜਤਾਲ ਦਾ ਸਮਰਥਨ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਮਜਾਰੀ/ਸਾਹਿਬਾ, 25 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਖੇਤੀਬਾੜੀ ਇਨਪੁੱਟਸ ਦੇ ਵਿਪਾਰੀਆਂ ਦੀ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਬਲਾਕ ਸੜੋਆ ਦੇ ਆੜ੍ਹਤੀਆਂ ਵਲੋਂ ਪਿੰਡ ਬਕਾਪੁਰ ਵਿਖੇ ਮੀਟਿੰਗ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਇਸ ਬਾਰੇ ਬਲਾਕ ਸੜੋਆ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਭੱਠਲ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੰਮੇ ਸਮੇਂ ਤੋਂ ਸਾਡੀਆਂ ਲਟਕਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ | ਖੇਤੀਬਾੜੀ ਇਨਪੁੱਟਸ ਨਾਲ ਸੰਬੰਧਿਤ ਅਦਾਰਿਆਂ ਦਾ ਦੇਸ਼ ਦੀ ਆਰਥਿਕਤਾ ਵਿਚ ਸਦਾ ਉਸਾਰੂ ਯੋਗਦਾਨ ਰਿਹਾ ਹੈ | ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦੇ ਭਰੇ ਜਾਂਦੇ ਸੈਂਪਲ ਦੇ ਗੈਰ ਮਿਆਰੀ ਪਾਏ ਜਾਣ ਦੀ ਹਾਲਤ 'ਚ ਵਿਕਰੇਤਾ ਦਾ ਕੋਈ ਵੀ ਯੋਗਦਾਨ ਨਹੀਂ ਹੁੰਦਾ | ਗੈਰ ਮਿਆਰੀ ਪਾਏ ਜਾਣ ਦੀ ਜ਼ਿੰਮੇਵਾਰੀ ਸਿਰਫ਼ ਕੀਟ ਨਾਸ਼ਕ ਨਿਰਮਾਤਾ ਕੰਪਨੀ ਤੇ ਫ਼ੈਕਟਰੀ ਮਾਲਕ ਦੀ ਹੁੰਦੀ ਹੈ, ਕੀਟਨਾਸ਼ਕ ਵਿਕਰੇਤਾ ਨੂੰ ਇਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਸਹੀ ਸਮਗਰੀ ਦੇਣ ਲਈ ਬਚਨਬੱਧ ਹਨ | ਇਸ ਮੌਕੇ ਬਲਵੀਰ ਸਿੰਘ ਠਾਕੁਰ, ਦੀਪਕ ਚਣਕੋਆ, ਰਿੰਕੂ, ਬਲਵੀਰ ਭਾਟੀਆ ਖੁਰਦਾਂ, ਤਰਸੇਮ ਸਿੰਘ ਸੜੋਆ, ਜਰਨੈਲ ਸਿੰਘ ਮਜਾਰੀ, ਪਰਮਿੰਦਰ ਸਿੰਘ ਬਛੌੜੀ, ਮੱਖਣ ਸਿੰਘ ਸੜੋਆ, ਰਾਜ ਕੁਮਾਰ ਮਜਾਰੀ, ਗੁਰਨੇਕ ਸਿੰਘ ਸਾਹਦੜਾ, ਗੁਰਨਾਮ ਸਿੰਘ ਮਜਾਰੀ, ਅਸ਼ਵਨੀ ਕੁਮਾਰ ਸਜਾਵਲਪੁਰ, ਮਨਜੀਤ ਸਿੰਘ ਬਛੌੜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੁੱਲੇਵਾਲ ਰਾਠਾਂ ਵਲੋਂ ਪਨਾਮ ਸਮੇਤ ਕਈ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਅਤੇ ਕਾਬਲੀਅਤ ਦਾ ਕੋਈ ਮੁਕਾਬਲਾ ਨਹੀਂ- ਵਿਧਾਇਕ ਘੁੰਮਣ
Ad Position 24