ਸਮੁੰਦੜਾ, 25 ਅਪ੍ਰੈਲ (ਤੀਰਥ ਸਿੰਘ ਰੱਕੜ)- ਸ਼੍ਰੋਮਣੀ ਅਕਾਲੀ ਦਲ (ਬਾ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਵੱਲੋਂ ਦਾਣਾ ਮੰਡੀ ਪਨਾਮ ਸਮੇਤ ਇਲਾਕੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਹਨਾਂ ਕਣਕ ਦੇ ਖਰੀਦ ਪ੍ਰਬੰਧਾਂ ਖਾਸ ਕਰਕੇ ਕਣਕ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਰਕੇ ਕਿਸਾਨਾਂ ਅਤੇ ਆੜਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਘੇਰਿਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ-ਵੱਡੇ ਇਸ਼ਤਿਹਾਰਾਂ ਰਾਹੀਂ ਮੰਡੀਆਂ ਦੇ ਖਰੀਦ ਪ੍ਰਬੰਧਾਂ ਨੂੰ ਸੁਖਾਵਾਂ ਬਣਾਉਣ ਦੀਆਂ ਗੱਲਿਆਂ ਕੀਤੀਆਂ ਗਈਆਂ ਪਰ ਜਮੀਨੀ ਪੱਧਰ 'ਤੇ ਹਾਲਾਤ ਬੜੇ ਮਾੜੇ ਹਨ | ਵਿਸ਼ੇਸ਼ ਤੌਰ 'ਤੇ ਇਲਾਕੇ ਦੀਆਂ ਕੱਚੀਆਂ ਦਾਣਾ ਮੰਡੀਆਂ ਵਿੱਚ ਉਡ ਰਹੀ ਧੂੜ, ਪਾਣੀ ਦੀ ਘਾਟ ਅਤੇ ਕਿਸਾਨਾਂ ਦੇ ਬੈਠਣ ਲਈ ਵੀ ਕੋਈ ਢੁੱਕਵੀਂ ਥਾਂ ਨਹੀਂ ਵੇਖੀ ਗਈ | ਇਸ ਮੌਕੇ ਜਥੇਦਾਰ ਬੂਟਾ ਸਿੰਘ ਅਲੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾ) ਦੇ ਸੱਤਾ ਕਾਰਜ ਕਾਲ ਦੌਰਾਨ ਕਿਸਾਨਾਂ ਅਤੇ ਆੜਤੀਆਂ ਦੇ ਹਿੱਤਾਂ ਲਈ ਕੀਤੇ ਕਾਰਜਾਂ ਨੂੰ ਅੱਜ ਵੀ ਯਾਦ ਕੀਤਾ ਜਾ ਰਿਹਾ ਹੈ | ਇਸ ਮੌਕੇ ਹਰਜੀਤ ਸਿੰਘ ਭਾਰਤਪੁਰ, ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ, ਤਰਲੋਕ ਸਿੰਘ ਨਾਗਪਾਲ ਸੀਨੀਅਰ ਅਕਾਲੀ ਆਗੂ, ਗਿਆਨ ਸਿੰਘ ਸਮੁੰਦੜਾ, ਨਿਸ਼ਾਨ ਸਿੰਘ ਭੰਬਰਾ ਮੈਂਬਰ ਬਲਾਕ ਸੰਮਤੀ, ਕਿ੍ਸ਼ਨ ਵੱਧਣ, ਨੰਬਰਦਾਰ ਸੁਰਜੀਤ ਸਿੰਘ, ਗੁਰਦਿਆਲ ਸਿੰਘ ਦੁੱਗਰੀ, ਦਲਜੀਤ ਸਿੰਘ ਗੋਲੇਵਾਲ, ਗੁਰ ਇਕਵਾਲ ਸਿੰਘ ਪਰਮਾਰ ਬਿੰਜੋਂ, ਰਾਜਾ ਬਿੰਜੋਂ, ਸੂਬੇਦਾਰ ਜਗਤਾਰ ਸਿੰਘ ਚੱਕ ਗੁਰੂ, ਮੋਹਣ ਸਿੰਘ, ਹਰਦੀਪ ਸਿੰਘ ਭੰਮੀਆਂ, ਪਰਮਜੀਤ ਸਿੰਘ, ਜੁਝਾਰ ਸਿੰਘ ਇੰਦਰਜੀਤ ਸਿੰਘ ਕੁੱਕੜਾਂ, ਪ੍ਰਭਪ੍ਰੀਤ ਸਿੰਘ ਦਿਲਬਾਗ ਸਿੰਘ, ਮਨੋਹਰ ਸਿੰਘ ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ |