08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੁਰੂ ਨਾਨਕ ਸਕਿੱਲ ਡਿਵੈਲਪਮੈਂਟ ਇੰਸਟੀਚਿਊਟ ਕੁੱਕੜ ਮਜਾਰਾ ਵਿਖੇ ਪੈਰਾਮੈਡੀਕਲ ਕੋਰਸਾਂ ਲਈ ਦਾਖਲੇ ਸ਼ੁਰੂ

ਪੋਜੇਵਾਲ ਸਰਾਂ, 8 ਸਤੰਬਰ (ਨਵਾਂਗਰਾਈਂ)-ਸਿਹਤ ਸੰਭਾਲ ਤੇ ਪੈਰਾਮੈਡੀਕਲ ਖੇਤਰ ਵਿਚ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਲਈ ਗੁਰੂ ਨਾਨਕ ਸਕਿੱਲ ਡਿਵੈਲਪਮੈਂਟ ਇੰਸਟੀਚਿਊਟ ਕੁੱਕੜ ਮਜਾਰਾ ਵਿਖੇ ਦਾਖਲੇ ਚੱਲ ਰਹੇ ਹਨ। ਸੰਸਥਾ ਵਿਖੇ ਤਿੰਨ ਸਾਲਾ ਡਿਗਰੀ ਪ੍ਰੋਗਰਾਮ ਅਧੀਨ ਆਪਰੇਸ਼ਨ ਥੀਏਟਰ ਟੈਕਨੌਲੋਜੀ, ਮੈਡੀਕਲ ਲੈਬੋਰੇਟਰੀ, ਆਪਟੋਮੀਟਰੀ ਤੇ ਨਿਊਟਰੀਸ਼ਨ ਐਂਡ ਡਾਇਟਿਕਸ ਸਮੇਤ ਹੋਰ ਕਈ ਪੈਰਾਮੈਡੀਕਲ ਅਤੇ ਸਕਿੱਲ ਡਿਵੈਲਪਮੈਂਟ ਕੋਰਸ ਕਰਵਾਏ ਜਾ ਰਹੇ ਹਨ ਇਸ ਤੋਂ ਇਲਾਵਾ ਵੱਖ-ਵੱਖ ਡਿਪਲੋਮਾ ਤੇ ਘੱਟ ਸਮੇਂ ਵਿੱਚ ਪੂਰੇ ਹੋਣ ਵਾਲੇ ਸਰਟੀਫਿਕੇਟ ਕੋਰਸ ਵੀ ਉਪਲਬਧ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਪੋਜੇਵਾਲ ਸਰਾਂ, 8 ਸਤੰਬਰ (ਨਵਾਂਗਰਾਈਂ)-ਸਿਹਤ ਸੰਭਾਲ ਤੇ ਪੈਰਾਮੈਡੀਕਲ ਖੇਤਰ ਵਿਚ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸਾਂ ਲਈ ਗੁਰੂ ਨਾਨਕ ਸਕਿੱਲ ਡਿਵੈਲਪਮੈਂਟ ਇੰਸਟੀਚਿਊਟ ਕੁੱਕੜ ਮਜਾਰਾ ਵਿਖੇ ਦਾਖਲੇ ਚੱਲ ਰਹੇ ਹਨ। ਸੰਸਥਾ ਵਿਖੇ ਤਿੰਨ ਸਾਲਾ ਡਿਗਰੀ ਪ੍ਰੋਗਰਾਮ ਅਧੀਨ ਆਪਰੇਸ਼ਨ ਥੀਏਟਰ ਟੈਕਨੌਲੋਜੀ, ਮੈਡੀਕਲ ਲੈਬੋਰੇਟਰੀ, ਆਪਟੋਮੀਟਰੀ ਤੇ ਨਿਊਟਰੀਸ਼ਨ ਐਂਡ ਡਾਇਟਿਕਸ ਸਮੇਤ ਹੋਰ ਕਈ ਪੈਰਾਮੈਡੀਕਲ ਅਤੇ ਸਕਿੱਲ ਡਿਵੈਲਪਮੈਂਟ ਕੋਰਸ ਕਰਵਾਏ ਜਾ ਰਹੇ ਹਨ ਇਸ ਤੋਂ ਇਲਾਵਾ ਵੱਖ-ਵੱਖ ਡਿਪਲੋਮਾ ਤੇ ਘੱਟ ਸਮੇਂ ਵਿੱਚ ਪੂਰੇ ਹੋਣ ਵਾਲੇ ਸਰਟੀਫਿਕੇਟ ਕੋਰਸ ਵੀ ਉਪਲਬਧ ਹਨ। ਇਹ ਜਾਣਕਾਰੀ ਦਿੰਦਿਆਂ ਅਦਾਰੇ ਦੇ ਮੁੱਖ ਪ੍ਰਬੰਧਕ ਰਘਬੀਰ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਇਲਾਕੇ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਕਿੱਤਾ ਮੁਖੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਅਤੇ ਵਿਹਾਰਿਕ ਸਿਖਲਾਈ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੈਰਾਮੈਡੀਕਲ ਖੇਤਰ ਵਿਚ ਸਫਲ ਕਰੀਅਰ ਬਣਾਉਣ ਲਈ ਸਿਰਫ ਡਿਗਰੀ ਹੀ ਨਹੀਂ ਸਗੋਂ ਪ੍ਰੈਕਟੀਕਲ ਗਿਆਨ ਤੇ ਪੇਸ਼ੇਵਰ ਹੁਨਰ ਵੀ ਬਹੁਤ ਮਹੱਤਵਪੂਰਨ ਹਨ, ਜਿਸ ਲਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੋਰਸ ਤੇ ਵਿਸ਼ੇ ਨਾਲ ਸੰਬੰਧਤ ਪ੍ਰੈਟੀਕਲ ਕਰਨ ਲਈ ਹਸਪਤਾਲਾਂ, ਮੈਡੀਕਲ ਲੈਬੋਰੇਟਰੀਆਂ, ਆਪ੍ਰੇਸ਼ਨ ਥੀਏਟਰਾਂ ਤੇ ਡਾਇਗਨੌਸਟਿਕ ਸੈਂਟਰਾਂ ਵਿਚ ਤਾਇਨਾਤ ਕੀਤਾ ਜਾਂਦਾ ਹੈ। ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਗੁਰੂ ਨਾਨਕ ਮਿਸ਼ਨ ਟਰੱਸਟ ਕੰਪਲੈਕਸ ਵਿਚ ਸਥਿਤ ਸਕਿੱਲ ਡਿਵੈਲਪਮੈਂਟ ਇੰਸਟੀਟਿਊਟ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਵੱਖ-ਵੱਖ ਪੈਰਾਮੈਡੀਕਲ ਕੋਰਸਾਂ ਵਿਚ ਦਾਖਲੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ ਯੂ. ਜੀ. ਸੀ. ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿਚ ਕਰਵਾਏ ਜਾਂਦੇ ਹਨ ਅਤੇ ਸਰਕਾਰੀ ਤੇ ਗੈਰ ਸਰਕਾਰੀ ਨੌਕਰੀ ਕਰਨ ਲਈ ਮਾਨਤਾ ਪ੍ਰਾਪਤ ਹਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੇਖੂਪੁਰ ਬਾਗ ਵਿਖੇ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਅਧਿਆਪਕ ਰਾਜ ਪੁਰਸਕਾਰ ਵਿਜੇਤਾ ਲੈਕਚਰਾਰ ਅੰਮ੍ਰਿਤਪਾਲ ਸਿੰਘ ਦਾ ਸਕੂਲ ਆਫ ਐਮੀਨੈਂਸ ਬੰਗਾ ਵਿਖੇ ਸਨਮਾਨ
Ad Position 24