ਚੌਲਾਂਗ, 26 ਅਪ੍ਰੈਲ (ਸੁਖਦੇਵ ਸਿੰਘ)- ਦਾਣਾ ਮੰਡੀ ਖੋਖਰ ਵਿਖੇ ਕਣਕ ਦੀ ਆਮਦ ਜ਼ੋਰਾਂ 'ਤੇ ਹੈ | ਜਦਕਿ 22 ਅਪ੍ਰੈਲ ਤੋਂ ਬਾਅਦ ਚੁਕਾਈ ਨਹੀਂ ਹੋਈ | ਇਸ ਸੰਬੰਧੀ ਦਾਣਾ ਮੰਡੀ ਖੋਖਰ ਵਿਖੇ ਨਵਨੀਤ ਸਿੰਘ ਪਨਗੇਨ ਤੇ ਅਮਰਜੀਤ ਸਿੰਘ ਜੋਨੀ ਮੰਡੀ ਸੁਪਰਵਾਈਜ਼ਰ ਨੇ ਦੱਸਿਆ ਕਿ ਕਣਕ ਦੀ ਚੁਕਾਈ 22 ਅਪ੍ਰੈਲ ਤੋਂ ਬਾਅਦ ਨਹੀਂ ਹੋਈ | ਅੱਜ ਖੋਖਰ ਦਾਣਾ ਮੰਡੀ 'ਚ ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਰਾਜਵਿੰਦਰ ਸਿੰਘ ਰਾਜਾ ਨੇ ਦੌਰਾ ਕੀਤਾ | ਇਸ ਮੌਕੇ ਸਮੂਹ ਆੜ੍ਹਤੀਆਂ ਪ੍ਰਧਾਨ ਰਕੇਸ਼ ਵੋਹਰਾ, ਅਜੀਤਪਾਲ ਸਿੰਘ, ਗੋਲਡੀ ਕਲਿਆਣਪੁਰ, ਬਲਬੀਰ ਸਿੰਘ ਕੰਗ, ਲਾਡੀ ਸੈਣੀ, ਹਰਵਿੰਦਰ ਸਿੰਘ ਨਰਵਾਲ, ਜਰਨੈਲ ਸਿੰਘ ਬਾਜਵਾ, ਪਰਮਿੰਦਰ ਸਿੰਘ ਸੈਣੀ, ਪੁਸ਼ਪਿੰਦਰ ਸਿੰਘ ਮੁਲਤਾਨੀ, ਸੋਹਣ ਸਿੰਘ ਖੱਖ, ਆਦਿ ਵਲੋਂ ਚੇਅਰਮੈਨ ਰਾਜਾ ਨੂੰ ਅਪੀਲ ਕੀਤੀ ਕਿ ਸਾਡੀ ਦਾਣਾ ਮੰਡੀ 'ਚ ਕਣਕ ਦੀ ਖ਼ਰੀਦ ਜ਼ੋਰਾਂ 'ਤੇ ਹੈ | ਜਦਕਿ ਲਿਫ਼ਟਿੰਗ 22 ਅਪ੍ਰੈਲ ਤੋਂ ਬੰਦ ਪਈ ਹੈ | ਇਸ ਮੌਕੇ ਚੇਅਰਮੈਨ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਆੜ੍ਹਤੀਆਂ ਦੀ ਮੰਗ ਦਾਣਾ ਮੰਡੀ ਖੋਖਰ ਵਿਚ ਲਿਫ਼ਟਿੰਗ ਦਾ ਮੁੱਦਾ ਧਿਆਨ ਵਿਚ ਲਿਆਂਦਾ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਲਿਫ਼ਟਿੰਗ ਜਲਦੀ ਸ਼ੁਰੂ ਹੋ ਜਾਵੇਗੀ | ਸਮੂਹ ਆੜ੍ਹਤੀਆਂ ਨੇ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਨੂੰ ਸਿਰੋਪਾਉ ਨਾਲ ਸਨਮਾਨਿਤ ਵੀ ਕੀਤਾ ਗਿਆ |
ਦਾਣਾ ਮੰਡੀ ਖੋਖਰ ਵਿਖੇ ਕਣਕ ਦੀ ਆਮਦ ਜ਼ੋਰਾਂ 'ਤੇ ਚੁਕਾਈ ਨਾ ਮਾਤਰ
ਅਜੀਤ ਡੈਸਕ
27-04-2026