ਹੁਸਿਆਰਪੁਰ, 26 ਅਪ੍ਰੈਲ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਜ਼ਿਲ੍ਹਾ ਹਿੁਸਆਰਪੁਰ ਦੇ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਨੇ ਦੱਸਿਆ ਕਿ ਬਿਜਲੀ ਦੇ ਲੱਗ ਰਹੇ ਕੱਟ ਨੂੰ ਲੈ ਕੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਜਿਸ ਵਿਚ ਉਨਾਂ ਵਿਸ਼ਵਾਸ ਦਿਵਾਇਆਂ ਕਿ ਖੇਤਾਂ ਦੀਆਂ ਮੋਟਰਾਂ ਦੀ ਸਪਲਾਈ ਨੂੰ ਕੱਟ ਨਹੀਂ ਲੱਗਣਗੇ ਅਤੇ ਘਰਾਂ ਦੀ ਸਪਲਾਈ ਵਿੱਚ ਵੀ ਸੁਧਾਰ ਹੋਇਆ ਹੈ | ਇਸ ਨੂੰ ਦੇਖਦੇ ਹੋਏ ਇਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਜ਼ਿਲ੍ਹਾ ਹੁਸਿਆਰਪੁਰ ਵਲੋਂ ਅੱਜ ਦਾ ਧਰਨਾ ਮੁਲਤਵੀ ਕੀਤਾ ਜਾਂਦਾ ਹੈ | ਅਗਰ ਕੋਈ ਫਿਰ ਬਿਜਲੀ ਸਪਲਾਈ ਸੰਬੰਧੀ ਮੁਸ਼ਕਿਲ ਆਉਂਦੀ ਹੈ ਤਾਂ ਧਰਨਾ ਲਗਾਇਆ ਜਾਵੇਗਾ |
ਬਿਜਲੀ ਕੱਟਾਂ ਸੰਬੰਧੀ ਅੱਜ ਲੱਗਣ ਵਾਲਾ ਧਰਨਾ ਮੁਲਤਵੀ
ਅਜੀਤ ਡੈਸਕ
27-04-2026