27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਰੋਸ ਪ੍ਰਦਰਸ਼ਨ ਅੱਜ

Ad Position 21
No active advertisement
ਅਜੀਤ ਡੈਸਕ 27-04-2026
?ਸ਼ਾਮਚੁਰਾਸੀ, 26 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)-ਕਸਬਾ ਸ਼ਾਮਚੁਰਾਸੀ ਵਿਖੇ ਬੀ.ਕੇ.ਯੂ. ਦੋਆਬਾ ਦੇ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪੰਜਾਬ ਵਿਚ ਖੇਤੀਬਾੜੀ ਸੈਕਟਰ ਲਈ ਬਿਜਲੀ ਸਪਲਾਈ ਦੀ ਮਾੜੀ ਹਾਲਤ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬਿਜਲੀ ਦੀ ਘੱਟ ਸਪਲਾਈ ਕਾਰਨ ਮੱਕੀ, ਗੰਨਾ, ਸਬਜ਼ੀਆਂ, ਪਾਪੂਲਰ ਦੇ ਦਰਖ਼ਤ ਤੇ ਹਰੇ ਚਾਰੇ ਵਰਗੀਆਂ ਅਹਿਮ ਫ਼ਸਲਾਂ ਪਾਣੀ ਦੀ ਘਾਟ ਕਾਰਨ ਸੁੱਕਣ ਦੀ ਕਗਾਰ 'ਤੇ ਹਨ | ਇਸ ਗੰਭੀਰ ਸਥਿਤੀ ਨੂੰ ਮੁੱਖ ਰੱਖਦਿਆਂ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੋਆਬਾ ਨੇ ਖੇਤੀਬਾੜੀ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ 27 ਅਪ੍ਰੈਲ ਨੂੰ ਸਵੇਰੇ 10 ਵਜੇ ਰੌਸ਼ਨ ਗਰਾਊਾਡ ਦੇ ਨਜ਼ਦੀਕ ਸਥਿਤ ਕੈਬਨਿਟ ਮੰਤਰੀ ਡਾ. ਰਵਜੋਤ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਕੀਤਾ ਜਾਵੇਗਾ | ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਬਿਜਲੀ ਦੀ ਸਪਲਾਈ ਲੋੜ ਮੁਤਾਬਿਕ ਨਾ ਮਿਲਣ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੋਟ ਫ਼ਤੂਹੀ ਦੇ ਆਸ-ਪਾਸ ਖੇਤਾਂ 'ਚ 350 ਏਕੜ ਤੋਂ ਵੱਧ ਨਾੜ ਸੜਿਆ ਅਗਲੀ ਖ਼ਬਰ ਬਿਜਲੀ ਕੱਟਾਂ ਸੰਬੰਧੀ ਅੱਜ ਲੱਗਣ ਵਾਲਾ ਧਰਨਾ ਮੁਲਤਵੀ
Ad Position 24