27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕੋਟ ਫ਼ਤੂਹੀ ਦੇ ਆਸ-ਪਾਸ ਖੇਤਾਂ 'ਚ 350 ਏਕੜ ਤੋਂ ਵੱਧ ਨਾੜ ਸੜਿਆ

Ad Position 21
No active advertisement
ਅਜੀਤ ਡੈਸਕ 27-04-2026

ਕੋਟਫ਼ਤੂਹੀ, 26 ਅਪ੍ਰੈਲ (ਅਟਵਾਲ)-ਬੀਤੇ ਦਿਨ ਲਗਭਗ 11 ਕੁ ਵਜੇ ਦੇ ਕਰੀਬ ਪਿੰਡ ਚੇਤਾ ਕੰਗਰੋੜ ਦੇ ਖੇਤਾਂ ਵਲੋਂ ਹਵਾ ਦੇ ਤੇਜ਼ ਵਹਾਅ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਗਈਦੀ ਹੋਏ ਨੇ ਤੇਜ਼ ਹਵਾ ਦੇ ਵਹਾਅ ਵਿਚ ਇਸ ਇਲਾਕੇ ਵਿਚ 350 ਏਕੜ ਤੋ ਵੱਧ ਖੇਤਾਂ ਦੀ ਕਣਕ ਦੀ ਨਾੜ ਸਾੜ ਕੇ ਸਵਾਹ ਕਰ ਦਿੱਤੀ | ਇਹ ਅੱਗ ਪਿੰਡ ਚੇਤਾ ਕੰਗਰੋੜ ਦੀ ਬੇਈ ਵਾਲੇ ਖੇਤਾਂ ਵੱਲੋਂ ਸ਼ੁਰੂ ਹੋਈ ਹੋਈ, ਜਿਸ ਨਾਲ ਲਗਭਗ ਸਾਢੇ ਚਾਰ ਕੁ ਵਜੇ ਤੱਕ ਹਵਾ ਦੇ ਤੇਜ਼ ਵਹਾਅ ਵਿਚ ਇਸ ਇਲਾਕੇ ਦੇ ਪਿੰਡ ਦਾਤਾ, ਪੰਡੋਰੀ ਗੰਗਾ ਸਿੰਘ, ਚੱਕ ਮੂਸਾ, ਮੰਨਣਹਾਨਾ, ਕੋਟਲਾ, ਕੋਟਫ਼ਤੂਹੀ ਆਦਿ ਦੀ ਕੰਬਾਈਨ ਨਾਲ ਕੱਟੀ ਹੋਈ ਫ਼ਸਲ ਦੀ ਨਾੜ ਅੱਗ ਨਾਲ ਸੜ ਕੇ ਸਵਾਹ ਹੋ ਗਈ, ਪੰਡੋਰੀ ਗੰਗਾ ਸਿੰਘ ਦੇ ਇਕ ਕਿਸਾਨ ਦੀ 3 ਕੁ ਏਕੜ ਦੇ ਕਰੀਬ ਕਣਕ ਵੀ ਫ਼ਸਲ ਵੀ ਸੜਨ ਦੇ ਨਾਲ ਖੇਤਾਂ ਵਿਚ ਪਈ ਕਈ ਕਿਸਾਨਾਂ ਦੀ ਤੂੜੀ ਵੀ ਇਸ ਅੱਗ ਦੀ ਭੇਟ ਚੜ ਗਈ | ਅੱਜ ਲਗਭਗ ਇਸ ਇਲਾਕੇ ਦੇ ਜ਼ਿਆਦਾ ਖੇਤਾਂ ਵਿਚ ਤੂੜੀ ਬਣਾਉਣ ਵਾਲੇ ਰੀਪੜ ਚੱਲ ਰਹੇ ਸਨ, ਜੋ ਇਸ ਅੱਗ ਦੀਆ ਲਪਟਾਂ ਵਿਚ ਤੂੜੀ ਬਣਾਉਂਦੇ ਰਹੇ ਤੇ ਇਨ੍ਹਾਂ ਪਿੰਡਾਂ ਵਿਚ ਅੱਗ ਉੱਪਰ ਕਾਬੂ ਪਾਉਣ ਲਈ ਕਿਸਾਨ ਆਪਣੇ ਟਰੈਕਟਰਾਂ ਨਾਲ ਖੇਤ ਵਾਹ ਕੇ ਕੋਸ਼ਿਸ਼ ਕਰ ਦੇ ਰਹੇ ਪਰ ਆਸ-ਪਾਸ ਹੋਰ ਇਲਾਕੇ ਵਿਚ ਤੇਜ਼ ਹਵਾ ਦੇ ਵਹਾਅ ਕੇ ਕਹਿਰਾਂ ਦੀ ਗਰਮੀ ਨਾਲ ਅੱਗ ਲੱਗਣ ਦੀਆ ਕਈ ਘਟਨਾਵਾਂ ਹੋਣ ਕਰ ਕੇ ਫਾਇਰ ਬਿ੍ਗੇਡ ਦੀਆ ਗੱਡੀਆਂ ਵੀ ਦੇਰ ਨਾਲ ਇਸ ਇਲਾਕੇ ਵਿਚ ਆਈਆਂ ਤੇ ਅੱਗ ਤੇ ਕਾਬੂ ਪਾਇਆ | ਇਸ ਅੱਗ ਦੇ ਵਹਾਅ ਕਰ ਕੇ ਲੋਕਾਂ ਨੂੰ ਪਿੰਡਾਂ ਦੀਆ ਸੜਕਾਂ ਉੱਪਰ ਸਫ਼ਰ ਕਰਨਾ ਵੀ ਮੁਸ਼ਕਿਲ ਰਿਹਾ | ਖ਼ਬਰ ਲਿਖੇ ਜਾਣ ਤੱਕ ਜਾਨੀ ਨੁਕਸਾਨ ਤੋ ਬਚਾਅ ਸੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਮੰਗੂ ਮੈਰਾ ਵਿਖੇ ਕਲਾਸ ਰੂਮ ਤੇ ਚਾਰਦੀਵਾਰੀ ਦਾ ਵਿਧਾਇਕ ਘੁੰਮਣ ਵਲੋਂ ਉਦਘਾਟਨ ਅਗਲੀ ਖ਼ਬਰ ਰੋਸ ਪ੍ਰਦਰਸ਼ਨ ਅੱਜ
Ad Position 24