ਰਾਮਗੜ੍ਹ ਸੀਕਰੀ, 26 ਅਪ੍ਰੈਲ (ਕਟੋਚ)- ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਮੰਗੂ ਮੈਰਾ ਵਿਖੇ ਨਵਨਿਰਮਿਤ ਚਾਰਦੀਵਾਰੀ ਅਤੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਬੀਤੇ ਦਿਨ ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਕੀਤਾ ਗਿਆ | ਇਸ ਤੋਂ ਪਹਿਲਾਂ ਸਕੂਲ ਪਹੁੰਚਣ 'ਤੇ ਸਕੂਲ ਪ੍ਰਮੁੱਖ ਸਤ ਪ੍ਰਕਾਸ਼ ਦੀ ਅਗਵਾਈ ਵਿਚ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਪਿੰਡ ਦੇ ਪਤਵੰਤੇ ਪੰਚਾਇਤ ਮੈਂਬਰਜ਼ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ | ਇਸ ਮੌਕੇ ਸਕੂਲ ਪ੍ਰਮੁੱਖ ਸਤ ਪ੍ਰਕਾਸ਼ ਨੇ ਬੋਲਦਿਆਂ ਵਿਧਾਇਕ ਘੁੰਮਣ ਨੂੰ ਜੀ ਆਇਆ ਆਖਿਆ ਅਤੇ ਦੱਸਿਆ ਕਿ ਨਵਨਿਰਮਿਤ ਚਾਰਦੀਵਾਰੀ ਲਈ 5.40 ਲੱਖ ਤੇ ਵਾਧੂ ਕਲਾਸ ਰੂਮ ਲਈ 7.50 ਲੱਖ ਰੁਪਏ ਸਰਕਾਰ ਵਲੋਂ ਜਾਰੀ ਕੀਤੇ ਗਏ ਸਨ | ਉਨ੍ਹਾਂ ਉਕਤ ਵਿਕਾਸ ਰਾਸ਼ੀ ਜਾਰੀ ਕਰਨ ਲਈ ਵਿਧਾਇਕ ਘੁੰਮਣ ਦਾ ਜ਼ੋਰਦਾਰ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਬੱਚਿਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਡਾ. ਸ਼ਿਵ ਦੱਤ ਨੇ ਵੀ ਸੰਬੋਧਿਤ ਕਰਦਿਆਂ ਵਿਧਾਇਕ ਘੁੰਮਣ ਵਲੋਂ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਵੇਰਵਾ ਦਿੱਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਵਲੋਂ ਵਿਧਾਇਕ ਘੁੰਮਣ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ, ਹੈੱਡਮਾਸਟਰ ਅਮਰਿੰਦਰ ਪਾਲ ਢਿੱਲੋਂ, ਸਰਪੰਚ ਮੰਗੂ ਮੈਰਾ, ਸਰਪੰਚ ਧਰਮਵੀਰ ਟੋਹਲੂ, ਵਕੀਲ ਬਟਵਾੜਾ, ਡਾ. ਪ੍ਰਕਾਸ਼ ਸਿੰਘ, ਸੁਮਨ ਰਾਜਪੂਤ ਤੋਂ ਇਲਾਵਾ ਵੱਡੀ ਸੰਖਿਆ ਵਿਚ ਪਿੰਡ ਵਾਸੀ ਹਾਜ਼ਰ ਸਨ |