ਮੁਕੇਰੀਆਂ, 27 ਅਪ੍ਰੈਲ (ਰਾਮਗੜ੍ਹੀਆ)-ਗਊ ਸਨਮਾਨ ਅਭਿਆਨ ਦੇ ਜ਼ਿਲ੍ਹਾ ਪ੍ਰਚਾਰਕ ਪੰਡਿਤ ਕਿਸ਼ਨ ਚੰਦ ਅਤੇ ਰਾਮਪਾਲ ਸ਼ਰਮਾ ਦੀ ਦੇਖ-ਰੇਖ ਹੇਠ, ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਐੱਸ.ਡੀ.ਐੱਮਜ਼ ਅਤੇ ਤਹਿਸੀਲਦਾਰਾਂ ਨੂੰ ਬਿਨੈਕਾਰ ਦਸਤਖ਼ਤ ਮੁਹਿੰਮ ਦੀਆਂ ਕਾਪੀਆਂ ਦਿੱਤੀਆਂ ਗਈਆਂ | ਇਸ ੀਂਬੰਧੀ ਪਹਿਲੇ ਪੜਾਅ ਵਿਚ ਸਾਰੇ ਸ਼ਰਧਾਲੂ ਮੁਕੇਰੀਆਂ ਦੇ ਮੋਨਸਰ ਮੰਦਿਰ ਵਿਚ ਇਕੱਠੇ ਹੋਏ ਜਿਸ ਵਿਚ ਦੇਵਾ ਜੀ ਦਸਮੇਸ਼ ਕਾਲੋਨੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ, ਸਾਬਕਾ ਵਿਧਾਇਕਾ ਇੰਦੂ ਬਾਲਾ, ਨਰੇਸ਼ ਸ਼ਰਮਾ, ਕੁਲਦੀਪ ਕਾਲਾ, ਨਰਿੰਦਰ ਸ਼ਰਮਾ ਪੱਪੀ, ਅੰਮਿ੍ਤ ਧਨੋਆ, ਵਿਕਾਸ ਠਾਕੁਰ, ਪੰਮਾ ਪਹਿਲਵਾਨ, ਪਲਵਿੰਦਰ ਮਹਾਜਨ, ਪਵਨ ਸ਼ਰਮਾ, ਵਿਜੇ ਰਾਣਾ, ਰਣਵੀਰ ਸਿੰਘ, ਕਿਰਪਾਲ ਸਿੰਘ ਪੰਨਾ ਗੇਰਾ, ਅੰਗਰੇਜ਼ ਸਿੰਘ ਮਾਨਸਾਗਰ, ਅੰਗਰੇਜ਼ ਸਿੰਘ ਮਾਨਸਾ, ਡਾ. ਮਿਸ਼ਰਾ, ਐਡਵੋਕੇਟ ਅਭਿਸ਼ੇਕ ਸ਼ਰਮਾ, ਪ੍ਰਦੀਪ ਕਟੋਚ ਆਦਿ ਹਾਜ਼ਰ ਸਨ | ਇਸ ਮੌਕੇ ਨਰਿੰਦਰ ਸ਼ਰਮਾ ਪੱਪੀ ਅਤੇ ਰਾਮਪਾਲ ਸ਼ਰਮਾ ਨੇ ਕਿਹਾ ਕਿ ਗਊ ਸਨਮਾਨ ਆਵਾਹਨ ਅਭਿਆਨ ਤਹਿਤ ਅੱਜ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਮ 'ਤੇ ਬਿਨੈਕਾਰਾਂ ਦੇ 17 ਹਜ਼ਾਰ ਦਸਖ਼ਤਾਂ ਵਾਲਾ ਇਕ ਮੰਗ ਪੱਤਰ ਐੱਸ.ਡੀ.ਐੱਮ. ਮੁਕੇਰੀਆਂ ਨੂੰ ਦਿੱਤਾ ਗਿਆ | ਮੁਹਿੰਮ ਦੇ ਜ਼ਿਲ੍ਹਾ ਇੰਚਾਰਜ ਰਾਮਪਾਲ ਸ਼ਰਮਾ ਅਤੇ ਪੰਡਿਤ ਕਿਸ਼ਨ ਚੰਦ ਨੇ ਕਿਹਾ ਕਿ ਪਹਿਲੇ ਪੜਾਅ ਵਿਚ, ਸਾਰੇ ਸ਼ਰਧਾਲੂਆਂ ਨੇ ਏਕਤਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਜਿਨ੍ਹਾਂ ਵਿਚ ਅਨੀਤਾ ਰਾਣੀ, ਰਜਨੀ, ਸਪਨਾ, ਪਿ੍ਆ, ਸ਼ੀਤਲ, ਸਰੋਜ, ਅਨੂ ਤੇ ਕੁਲਤਾਰ ਸਿੰਘ ਹੈਪੀ ਆਦਿ ਹਾਜ਼ਰ ਸਨ |