25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਠੱਕਰਵਾਲ ਵਲੋਂ 7 ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਸ਼ੁਰੂ

Ad Position 21
No active advertisement
ਅਜੀਤ ਡੈਸਕ 28-04-2026
ਹੁਸ਼ਿਆਰਪੁਰ, 27 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਪਿੰਡ ਠੱਕਰਵਾਲ ਵਿਖੇ ਸ਼ਹੀਦ-ਆਜਮ ਸਰਦਾਰ ਭਗਤ ਸਿੰਘ ਸਟੇਡੀਅਮ ਠੱਕਰਵਾਲ ਹੁਸ਼ਿਆਰਪੁਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਠੱਕਰਵਾਲ ਵਲੋਂ ਕਰਵਾਇਆ ਜਾ ਰਿਹਾ ਸਲਾਨਾ 7 ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਸ਼ਾਨੋਸੌਕਤ ਨਾਲ ਸ਼ੁਰੂ ਹੋ ਗਿਆ | ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਅਰਦਾਸ ਹੋਣ ਤੋਂ ਬਾਅਦ ਰੀਬਨ ਕੱਟ ਕੇ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉਦਘਾਟਨੀ ਮੈਚ ਭੁੰਗਰਨੀ ਤੇ ਮੁੱਖਲਿਆਣਾ ਵਿਚਕਾਰ ਕਰਵਾਇਆ ਗਿਆ, ਜਿਸ ਵਿਚ ਪਿੰਡ ਭੁੰਗਰਨੀ ਦੀ ਟੀਮ ਜੇਤੂ ਰਹੀ | ਉਨ੍ਹਾਂ ਦੱਸਿਆ ਕਿ 1 ਮਈ ਨੂੰ ਮੁੱਖ ਮਹਿਮਾਨ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ , ਵਿਧਾਇਕ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ | ਇਸ ਮੌਕੇ ਕਲੱਬ ਪ੍ਰਧਾਨ ਕਿਸ਼ਨ ਚੰਦ ਭਨੋਟ ਪਟਵਾਰੀ ਠੱਕਰਵਾਲ, ਸੰਤ ਬਾਬਾ ਸਰਬਜੀਤ ਸਿੰਘ ਸਾਬੀ ਠੱਕਰਵਾਲ, ਸੰਤ ਬਾਬਾ ਗੁਰਪ੍ਰੀਤ ਸਿੰਘ ਗੋਪੀ ਠੱਕਰਵਾਲ, ਜਸਵਿੰਦਰ ਸਿੰਘ ਸਰਪੰਚ ਠੱਕਰਵਾਲ, ਜਥੇਦਾਰ ਰਘਵੀਰ ਸਿੰਘ ਠੱਕਰਵਾਲ, ਜਰਨੈਲ ਸਿੰਘ ਪਟਵਾਰੀ, ਮਨਵੀਰ ਸਿੰਘ ਮੰਝ, ਰਾਜੇਸ਼ ਕੁਮਾਰ ਰਾਜਾ ਠੱਕਰਵਾਲ, ਦਲਜੀਤ ਸਿੰਘ ਜੀਤਾ, ਪਰਮਜੀਤ ਸਿੰਘ ਰਾਜੂ, ਸਰਪੰਚ ਰਣਜਿੰਦਰ ਸਿੰਘ ਮੌਜੋਮਜਾਰਾ, ਸਰਬਜੀਤ ਸਿੰਘ ਮੰਝ, ਜਥੇਦਾਰ ਹਰੀ ਸਿੰਘ ਜਸਵਾਲ ਭਾਮ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ ਰਿੱਕੀ, ਕਮਲਜੀਤ ਸਿੰਘ ਮੰਝ, ਤਰਲੋਚਨ ਸਿੰਘ ਮੰਝ, ਮਨਜੀਤ ਸਿੰਘ ਮੰਝ, ਹਰਭਜਨ ਸਿੰਘ ਕਲਸੀ,ਹਰਦੇਵ ਸਿੰਘ, ਪਿਰਥੀਪਾਲ ਸਿੰਘ ਮੰਝ, ਮਨਪ੍ਰੀਤ ਕੌਰ ਬਲਾਕ ਸੰਮਤੀ ਮੈਂਬਰ, ਮਾਸਟਰ ਹਰਭਜਨ ਸਿੰਘ ਅਜਨੋਹਾ, ਪ੍ਰਦੀਪ ਸਿੰਘ ਜੂਨਾਂ, ਖੜਕ ਸਿੰਘ ਮੰਝ, ਦਰਸ਼ਨ ਸਿੰਘ ਰਾਜਾ, ਚਰਨਜੀਤ ਸਿੰਘ ਰਾਜੂ ਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਊ ਸਨਮਾਨ ਮੁਹਿੰਮ 'ਚ 17000 ਬਿਨੈਕਾਰ ਮੁਹਿੰਮ ਦੇ ਦਸਤਖਤਾਂ ਵਾਲਾ ਇਕ ਮੰਗ ਪੱਤਰ ਐੱਸ. ਡੀ. ਐੱਮ. ਨੂੰ ਸੌਂਪਿਆ ਅਗਲੀ ਖ਼ਬਰ ਹਰਮੀਤ ਸਿੰਘ ਔਲਖ ਨੇ ਪਿੰਡ ਨੱਥੂਪੁਰ ਤੇ ਮਿਆਣੀ ਮੰਡੀ ਦਾ ਕੀਤਾ ਦੌਰਾ
Ad Position 24