25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਰਕਾਰੀ ਕਾਲਜ ਢੋਲਵਾਹਾ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 28-04-2026
ਹਰਿਆਣਾ, 27 ਅਪ੍ਰੈਲ (ਹਰਮੇਲ ਸਿੰਘ ਖੱਖ)-ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੋਲਬਾਹਾ ਵਿਖੇ ਬੀ. ਐੱਸ. ਸੀ. ਨਾਨ-ਮੈਡੀਕਲ, ਬੀ. ਕਾਮ ਅਤੇ ਬੀ. ਏ. ਕੋਰਸਾਂ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਸਮਾਗਮ ਪਿ੍ੰਸੀਪਲ ਸਵਿਤਾ ਗੁਪਤਾ ਦੀ ਅਗਵਾਈ ਹੇਠ ਅਤੇ ਮਨਦੀਪ ਕੌਰ ਦੇ ਤਾਲਮੇਲ ਹੇਠ ਕਰਵਾਇਆ ਗਿਆ | ਸਮਾਗਮ 'ਚ ਮੋਨਿਕਾ, ਮਨਦੀਪ ਕੌਰ, ਹਰਜੋਤ ਸਿੰਘ, ਇੰਦਰਜੀਤ ਕੌਰ, ਸਿਮਰਨਜੀਤ ਕੌਰ, ਅਵਤਾਰ ਸਿੰਘ ਅਤੇ ਰੇਣੂ ਬਾਲਾ ਸਮੇਤ ਫੈਕਲਟੀ ਮੈਂਬਰ ਤੇ ਗ਼ੈਰ-ਅਧਿਆਪਨ ਸਟਾਫ਼ ਨੇ ਭਾਗ ਲਿਆ | ਇਸ ਮੌਕੇ ਲਵ ਜਰਿਆਲ ਅਤੇ ਦਿਖਸ਼ਾ ਰਾਣੀ ਨੂੰ ਕ੍ਰਮਵਾਰ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈੱਲ ਵਜੋਂ ਚੁਣਿਆ ਗਿਆ | ਇਸ ਮੌਕੇ ਪਿ੍ੰਸੀਪਲ ਸਵਿਤਾ ਗੁਪਤਾ ਨੇ ਵਿਦਿਆਰਥੀਆਂ ਨੂੰ ਸਮਰਪਿਤ ਰਹਿਣ, ਲਗਨ ਨਾਲ ਕੰਮ ਕਰਨ ਅਤੇ ਆਪਣੇ ਅਕਾਦਮਿਕ ਸਫ਼ਰ ਦੌਰਾਨ ਸਿੱਖੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ | ਸਮਾਗਮ ਭਾਵਨਾਤਮਕ ਪਲਾਂ, ਸੱਭਿਆਚਾਰਕ ਪ੍ਰਦਰਸ਼ਨਾਂ ਅਤੇ ਦਿਲੋਂ ਭਾਸ਼ਣਾਂ ਨਾਲ ਭਰਪੂਰ ਸੀ | ਸਮਾਗਮ ਇਕ ਖ਼ੁਸ਼ਹਾਲ ਨੋਟ 'ਤੇ ਸਮਾਪਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਜ਼ਿਆਦਾ ਗਰਮੀ ਦੀ ਲਹਿਰ ਮਨੁੱਖੀ ਸਿਹਤ ਲਈ ਹਾਨੀਕਾਰਕ- ਡਾ. ਰਾਜਨ ਅਗਲੀ ਖ਼ਬਰ ਆਈ. ਏ. ਐੱਸ. ਅਧਿਕਾਰੀ ਗੁਰਕੰਵਲ ਸਿੰਘ ਨੇ ਸਹਾਇਕ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
Ad Position 24