ਹੁਸ਼ਿਆਰਪੁਰ, 1 ਮਈ (ਹਰਪ੍ਰੀਤ ਕੌਰ)-ਸਮਾਜ ਸੇਵੀ ਨਿਤਾਸ਼ਾ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਅਕਾਲੀ ਦਲ ਦੀ ਸੀਨੀਅਰ ਨੇਤਾ ਨੀਤੀ ਤਲਵਾੜ ਨੇ ਉਨ੍ਹਾਂ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਨਮਾਨ ਕੀਤਾ, ਨਾਲ ਹੀ ਉਨ੍ਹਾਂ ਨੇ ਨਿਤਾਸ਼ਾ ਨੂੰ ਵਾਰਡ ਨੰਬਰ-47 ਦੀ ਮਹਿਲਾ ਪ੍ਰਧਾਨ ਵੀ ਨਿਯੁਕਤ ਕੀਤਾ | ਤਲਵਾੜ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਮਾਜਿਕ ਬਦਲਾਅ ਦੀ ਗੱਲ ਹੁੰਦੀ ਹੈ ਤਾਂ ਔਰਤਾਂ ਨੇ ਹਮੇਸ਼ਾਂ ਅੱਗੇ ਹੋ ਕੇ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਔਰਤਾਂ ਨਾਲ ਵਾਅਦੇ ਤਾਂ ਬਹੁਤ ਕੀਤੇ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ ਅੱਜ ਔਰਤ ਵਰਗ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ ਜੋ 2027 ਦੀਆਂ ਚੋਣਾਂ ਵਿਚ ਬਦਲਾਅ ਦਾ ਕਾਰਨ ਬਣੇਗੀ | ਉਨ੍ਹਾਂ ਕਿਹਾ ਕਿ ਨਿਤਾਸ਼ਾ ਵਰਗੀਆਂ ਸਮਾਜ ਸੇਵੀ ਔਰਤਾਂ ਦਾ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ | ਨਿਤਾਸ਼ਾ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਕ੍ਰਿਸ਼ਨਾ ਥਾਪਰ, ਸੋਨੀਆ ਤਲਵਾੜ, ਆਸਥਾ ਕਪੂਰ, ਸੁਸ਼ਮਾ ਚੱਢਾ, ਪਰਮਜੀਤ ਕੌਰ, ਸੋਨੀਆ, ਰਿੰਪੀ, ਮੀਨਾ ਤੇ ਆਸ਼ਾ ਆਦਿ ਮੌਜੂਦ ਸਨ |