ਮਾਹਿਲਪੁਰ, 2 ਮਈ (ਰਜਿੰਦਰ ਸਿੰਘ)-ਪਿੰਡ ਲੰਗੇਰੀ ਦੇ ਗੁਰਦੁਆਰਾ ਸੰਤਗੜ੍ਹ ਵਿਖੇ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ 137ਵੇ ਜਨਮ ਦਿਨ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਤ ਬਾਬਾ ਭਗਵਾਨ ਸਿੰਘ ਮੁਖੀ ਹਰਖੋਵਾਲ ਸੰਪਰਦਾਇਕ ਡੇਰਾ ਸੰਤ ਗੜ ਹਰਖੋਵਾਲ (ਜਲੰਧਰ) ਸਮੇਤ ਪ੍ਰਬੰਧਕ ਕਮੇਟੀ ਵਲੋਂ ਪਹਿਲੇ, ਦੂਸਰੇ, ਤੀਸਰੇ ਰਹਿਣ ਵਾਲੇ ਨਵਦੀਪ ਸਿੰਘ ਸੰਘਾ, ਜੈਦੀਪ ਸਿੰਘ ਸੰਘਾ, ਜਗਦੀਪ ਸਿੰਘ ਸਮੇਤ ਭਾਗ ਲੈਣ ਵਾਲਿਆਂ ਨੂੰ ਸਿਰਪਾਓ, ਨਗਦ ਰਾਸ਼ੀ ਤੇ ਫੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਭਗਵਾਨ ਸਿੰਘ ਨੇ ਦੱਸਿਆ ਕਿ 2 ਮਈ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ ਤੇ 3 ਮਈ ਨੂੰ ਵੱਡੇ ਪੱਧਰ 'ਤੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ ਜਿਸ 'ਚ ਕੀਰਤਨੀ ਜਥਿਆਂ ਤੋਂ ਇਲਾਵਾ ਪ੍ਰਮੁੱਖ ਪੰਥਕ ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਸੰਤ ਮਹਾਂਪੁਰਸ਼ ਹਾਜ਼ਰੀ ਲਗਾਉਣਗੇ | ਇਸ ਮੌਕੇ ਸੁਰਿੰਦਰ ਸਿੰਘ ਸੰਘਾ, ਗੁਰਿੰਦਰ ਸਿੰਘ ਸੰਘਾ, ਸਤ ਪ੍ਰਕਾਸ਼ ਕੈਨੇਡੀਅਨ, ਬਾਬਾ ਸੋਹਣ ਸਿੰਘ, ਖੁਸ਼ਵੰਤ ਸਿੰਘ ਬੈਂਸ, ਮਨਪ੍ਰੀਤ ਸਿੰਘ ਕੁਲਜੀਤ ਸਿੰਘ ਸੰਘਾ, ਸਾਹਿਬ ਸਿੰਘ ਸੰਘਾ, ਗੁਰਮੁਖ ਸਿੰਘ ਢਿੱਲੋਂ, ਸਤਨਾਮ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |