09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਇਕ ਵਫ਼ਦ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ-ਚੌਹਾਨ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਟਾਂਡਾ ਉੜਮੁੜ, 2 ਮਈ (ਦੀਪਕ ਬਹਿਲ)-ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਇਕ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਇਕ ਵਫ਼ਦ ਗੰਨੇ ਦੀ ਰਾਸ਼ੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ | ਸੀਜ਼ਨ ਦੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਡੇਢ ਮਹੀਨਾ ਖੰਡ ਮਿੱਲਾਂ ਨੂੰ ਬੰਦ ਹੋਏ ਨੂੰ ਹੋ ਗਏ ਪਰ ਪੰਜਾਬ ਸਰਕਾਰ ਵਲੋਂ ਕੀਤੇ ਹੋਏ ਵਾਅਦੇ ਮੁਤਾਬਿਕ ਜੋ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ 68 ਰੁਪਏ 50 ਪੈਸੇ ਕਿਸਾਨਾਂ ਦੇ ਖਾਤਿਆਂ 'ਚ ਸਬਸਿਡੀ ਦੇ ਰੂਪ ਵਿਚ ਸਿੱਧੇ ਪਾਏ ਜਾਣਗੇ ਉਹ ਰਾਸ਼ੀ ਕਰੀਬ 250 ਕਰੋੜ ਰੁਪਏ ਬਣਦੀ ਹੈ | ਪੰਜਾਬ ਦੀਆਂ 6 ਪ੍ਰਾਈਵੇਟ ਮਿਲਾਂ 'ਚ ਕਿਸਾਨਾਂ ਨੇ ਆਪਣੇ ਗੰਨੇ ਨੂੰ ਸਪਲਾਈ ਕੀਤਾ ਸੀ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ | ਚੌਹਾਨ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਘੋਗਰਾ 'ਚ ਲੋਕ ਮਿਲਣੀ ਦਾ ਪ੍ਰੋਗਰਾਮ 3 ਮਈ ਨੂੰ ਕੀਤੀ ਜਾ ਰਹੀ ਹੈ | ਚੌਹਾਨ ਨੇ ਦੱਸਿਆ ਕਿ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਇਕ ਜਥੇ ਦੇ ਰੂਪ ਵਿਚ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਕਿ ਕਿਸਾਨ ਦਾ ਕਸੂਰ ਕੀ ਹੈ? ਚੌਹਾਨ ਨੇ ਕਿਹਾ ਕਿ ਜਥੇਬੰਦੀ ਵਲੋਂ ਫ਼ੈਸਲਾ ਕੀਤਾ ਕਿ ਜੇਕਰ ਸਾਰੀਆਂ ਖੰਡ ਮਿੱਲਾਂ ਦੇ ਪੈਸੇ ਸਰਕਾਰ ਵਲੋਂ ਬੁੱਧਵਾਰ ਤੱਕ ਨਾ ਪਾਏ ਤਾਂ ਮਜਬੂਰਨ ਉਹ 7 ਮਈ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਏ. ਜੇ. ਈ. ਹਰਮੇਸ਼ ਮਸੀਹ ਦੀ ਸੇਵਾ ਮੁਕਤੀ 'ਤੇ ਸਨਮਾਨ ਅਗਲੀ ਖ਼ਬਰ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਇਕ ਵਫ਼ਦ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ-ਚੌ...
Ad Position 24