ਦਸੂਹਾ, 2 ਮਈ (ਭੁੱਲਰ)-ਏ. ਜੇ. ਈ. ਹਰਮੇਸ਼ ਮਸੀਹ ਸੇਵਾ ਮੁਕਤ ਹੋਣ ਸਮੇਂ ਕਾਮਰੇਡ ਵਿਜੇ ਕੁਮਾਰ ਸਰਪ੍ਰਸਤ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੀ ਅਗਵਾਈ ਹੇਠ ਨਿੱਘੀ ਵਿਦਾਇਗੀ ਦੇਣ ਸੰਬੰਧੀ ਸਮਾਗਮ ਕਰਵਾਇਆ | ਇਸ ਮੌਕੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੀ ਟੀਮ ਨੇ ਸਨਮਾਨ ਚਿੰਨ੍ਹ ਤੇ ਲੋਈ ਭੇਟ ਕੀਤੀ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਗਏ ਅਤੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਉਪ ਮੰਡਲ ਅਫਸਰ ਦਰਸ਼ਵੀਰ ਸਿੰਘ, ਇਕਬਾਲ ਸਿੰਘ ਕੋਕਲਾ, ਹਰਬੰਸ ਸਿੰਘ ਲਾਇਨਮੈਨ, ਸਮੇਰ ਬਾਜਵਾ, ਗੁਰਵਿੰਦਰ ਸਿੰਘ ਪ੍ਰਧਾਨ ਮੰਡਲ ਦਸੂਹਾ, ਸੁਰਜੀਤ ਸਿੰਘ ਮਕੇਰੀਆ ਬੀ. ਐਮ. ਐਸ., ਤਰਸੇਮ ਸਿੰਘ ਜੇ. ਈ., ਮੋਹਣ ਸਿੰਘ ਜੇ. ਈ., ਰਾਮ ਲਾਲ ਜੇ. ਈ., ਅਵਤਾਰ ਸਿੰਘ ਏ. ਜੇ. ਈ., ਮਨਦੀਪ ਸਿੰਘ ਮੋਨੂ, ਜਸਵੀਰ ਸਿੰਘ ਰਾਹੀ ਬੀ. ਐਮ. ਐਸ. ਸਕੈਟਰੀ, ਪ੍ਰਧਾਨ ਜਤਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |