15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਮਦਰਜ਼ ਡੇ ਮਨਾਇਆ

Ad Position 21
No active advertisement
ਅਜੀਤ ਡੈਸਕ 10-05-2026
ਮੁਕੇਰੀਆਂ, 9 ਮਈ (ਰਾਮਗੜ੍ਹੀਆ)-ਮਾਂ ਸਿਰਫ਼ ਇਕ ਸ਼ਬਦ ਨਹੀਂ, ਸਗੋਂ ਸਾਡੇ ਜੀਵਨ ਦੀ ਸਭ ਤੋਂ ਸੁੰਦਰ ਅਨੁਭੂਤੀ ਹੈ | ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਮਦਰਜ਼ ਡੇ ਬੜੇ ਹੀ ਖੁਸ਼ੀ ਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ | ਇਸ ਖਾਸ ਮੌਕੇ ਸਭ ਮਾਵਾਂ ਨੂੰ ਸਕੂਲ ਵਿਚ ਸੱਦਾ ਦਿੱਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਜੋਤ ਪ੍ਰਜਵਲਨ ਨਾਲ ਹੋਈ, ਜੋ ਗਿਆਨ ਤੇ ਪਿਆਰ ਦੇ ਪ੍ਰਕਾਸ਼ ਦਾ ਪ੍ਰਤੀਕ ਹੈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਸਵਾਗਤ ਨਾਚ ਨੇ ਸਾਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ | ਮਾਵਾਂ ਲਈ ਕਈ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿਚ ਸਭ ਨੇ ਵੱਡੇ ਚਾਉ ਨਾਲ ਹਿੱਸਾ ਲਿਆ ਤੇ ਪੂਰਾ ਆਨੰਦ ਮਾਣਿਆ | ਸਕੂਲ ਦੀ ਆਦਰਣੀਯ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਮਦਰਜ਼ ਡੇ ਦੇ ਮੌਕੇ ਆਪਣੇ ਦਿਲੋਂ ਨਿਕਲੇ ਵਿਚਾਰ ਸਾਂਝੇ ਕੀਤੇ | ਇਸ ਤੋਂ ਇਲਾਵਾ ਵਾਈਸ ਪਿ੍ੰਸੀਪਲ ਮੈਡਮ ਸਵਿਤਾ ਢੀਂਗਰਾ ਨੇ ਮਾਂ ਨੂੰ ਸਮਰਪਿਤ ਇਕ ਸੁੰਦਰ ਕਵਿਤਾ ਪੇਸ਼ ਕੀਤੀ | ਇਸ ਕਵਿਤਾ ਦਾ ਭਾਵ ਇਹ ਸੀ ਕਿ ਮਾਂ ਤੇ ਬੱਚੇ ਦਾ ਰਿਸ਼ਤਾ ਬਹੁਤ ਹੀ ਡੂੰਘਾ ਅਤੇ ਅਟੁੱਟ ਹੁੰਦਾ ਹੈ | ਬੱਚਾ ਚਾਹੇ ਕਿੰਨਾ ਵੀ ਵੱਡਾ ਹੋ ਜਾਵੇ, ਉਸ ਦਾ ਮਨ ਹਮੇਸ਼ਾ ਮਾਂ ਨਾਲ ਹੀ ਜੁੜਿਆ ਰਹਿੰਦਾ ਹੈ | ਮਾਂ ਹੀ ਉਹ ਸਹਾਰਾ ਹੁੰਦੀ ਹੈ ਜੋ ਹਰ ਹਾਲਤ 'ਚ ਆਪਣੇ ਬੱਚੇ ਨੂੰ ਸਮਝਦੀ ਅਤੇ ਸੰਭਾਲਦੀ ਹੈ | ਪ੍ਰੋਗਰਾਮ 'ਚ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਡੀ. ਵੀ. ਸ਼ਰਮਾ ਨੇ ਵੀ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਸਭ ਨੂੰ ਸੰਬੋਧਨ ਕੀਤਾ ਤੇ ਮਾਵਾਂ ਦੇ ਅਮੁੱਲ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਅੰਤ 'ਚ ਸਭ ਮਾਵਾਂ ਨੇ ਆਪਣੇ ਤਜਰਬੇ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ | ਪ੍ਰੋਗਰਾਮ ਦੇ ਸਮਾਪਨ 'ਤੇ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਸਭ ਮਾਵਾਂ ਨੂੰ ਇਸ ਖਾਸ ਦਿਨ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਜੋਗੀਆਣਾ ਵਿਖੇ ਡੇਂਗੂ ਲਾਰਵੇ ਦਾ ਨਿਰੀਖਣ ਅਗਲੀ ਖ਼ਬਰ ਪੰਜਾਬ 'ਚ ਹੋਏ ਬੰਬ ਧਮਾਕਿਆਂ ਨੇ ਖੋਲ੍ਹੀ ਕਾਨੂੰਨ ਵਿਵਸਥਾ ਦੀ ਪੋਲ-ਰਸੂਲਪੁਰ
Ad Position 24