06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਜੋਕੇ ਸਮੇਂ 'ਚ ਸਮਝਦਾਰੀ ਨਾਲ ਨਿਵੇਸ਼ ਕਰਨਾ ਬੇਹੱਦ ਜ਼ਰੂਰੀ-ਸਚਦੇਵਾ

Ad Position 21
No active advertisement
ਅਜੀਤ ਡੈਸਕ 12-05-2026
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਆਰੀਆ ਭੱਟ ਗਰੁੱਪ ਆਫ ਇੰਸਟੀਚਿਊਟਸ ਬਰਨਾਲਾ ਵਿਖੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਵਲੋਂ ਜਾਣਕਾਰੀ ਭਰਪੂਰ ਸੈਮੀਨਾਰ ਲਗਾਇਆ, ਜਿਸ 'ਚ ਸਚਦੇਵਾ ਸਟਾਕਸ ਪ੍ਰਾਇਵੇਟ ਲਿਮਟਿਡ ਹੁਸ਼ਿਆਰਪੁਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਨੈਸ਼ਨਲ ਸਟਾਕ ਐਕਸਚੇਂਜ ਤੇ ਬੰਬੇ ਸਟਾਕ ਐਕਸਚੇਂਜ ਦੇ ਮੈਂਬਰ ਪਰਮਜੀਤ ਸਿੰਘ ਸਚਦੇਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸਟਾਕ ਮਾਰਕੀਟ ਤੇ ਮਿਊਚੁਅਲ ਫੰਡਾਂ ਰਾਹੀਂ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ | ਇਸ ਸੰਬੰਧੀ ਸਚਦੇਵਾ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਉਨ੍ਹਾਂ ਆਪਣੇ ਜੀਵਨ ਦੌਰਾਨ ਪ੍ਰਾਪਤ ਕੀਤੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਯੁੱਗ 'ਚ ਸਿਰਫ ਕਮਾਈ ਕਰਨਾ ਹੀ ਨਹੀਂ, ਸਗੋਂ ਸਮਝਦਾਰੀ ਨਾਲ ਨਿਵੇਸ਼ ਕਰਨਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਲੰਬੇ ਸਮੇਂ ਦੀ ਸੋਚ ਨਾਲ ਨਿਵੇਸ਼ ਕਰਨ, ਵਿੱਤੀ ਅਨੁਸ਼ਾਸਨ ਅਪਣਾਉਣ ਤੇ ਧੀਰਜ ਨਾਲ ਧਨ ਸਿਰਜਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ | ਇਸ ਮੌਕੇ ਵਿਕਾਸ ਗੋਇਲ ਸੈਕਟਰੀ ਇੰਡਸਟਰੀਅਲ ਚੈਂਬਰ ਬਰਨਾਲਾ ਅਤੇ ਦਿਨੇਸ਼ ਕੁਮਾਰ ਮੋਚਰ ਇੰਡਸਟਰੀਅਲ ਚੈਂਬਰ, ਆਰੀਆ ਭੱਟ ਦੇ ਚੇਅਰਮੈਨ ਇੰ. ਰਾਕੇਸ਼ ਗੁਪਤਾ, ਰਾਜੀਵ ਮੰਗਲਾ, ਵਿੱਕੀ ਸਿੰਗਲ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਤੇ ਅਸ਼ਵਨੀ ਸਿੰਗਲਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਵਿਵੇਕ ਸਿੰਧਵਾਨੀ, ਸੀ. ਏ. ਬਲਰਾਜ ਸਿੰਗਲਾ, ਸੀ. ਏ. ਸੁਨੀਲ ਗਰਗ, ਸੀ. ਏ. ਮਨੋਜ ਗਰਗ, ਸੀ. ਏ. ਕੁਲਦੀਪ ਕੁਮਾਰ, ਸੀ. ਏ. ਰਾਜ ਬਾਂਸਲ, ਸੀ. ਏ. ਸੰਦੀਪ ਸਿੰਘਲ, ਵਿਕਾਸ ਗੋਇਲ ਸੈਕਟਰੀ ਇੰਡਸਟਰੀਅਲ ਚੈਂਬਰ ਬਰਨਾਲਾ, ਲਵਦੀਪ ਸਿੰਘ (ਮੈਨੇਜਰ, ਏ. ਯੂ ਸਮਾਲ ਫਾਈਨੈਂਸ ਬੈਂਕ) ਤੇ ਗਗਨਦੀਪ ਗੋਇਲ (ਮੈਨੇਜਰ, ਐੱਚ. ਡੀ. ਐੱਫ. ਸੀ.), ਦਿਵਿਯਾਂਸ਼ੀ ਤੇ ਸਾਕਸ਼ੀ, ਚੇਅਰਮੈਨ ਇੰਜ. ਆਰ. ਕੇ. ਗੁਪਤਾ, ਵਾਈਸ ਚੇਅਰਮੈਨ ਰੰਜੀਵ ਮੰਗਲਾ, ਜਨਰਲ ਸਕੱਤਰ ਵਿੱਕੀ ਸਿੰਗਾਲ, ਜੌਇੰਟ ਸਕੱਤਰ ਇੰਜ. ਇੰਦਰਪਾਲ ਗੋਯਲ, ਕੈਸ਼ੀਅਰ ਅਸ਼ਵਨੀ ਕੁਮਾਰ, ਐਡੀਸ਼ਨਲ ਸਕੱਤਰ: ਇੰਜ. ਮੋਹਿਤ ਮੰਗਲਾ, ਐਗਜ਼ਿਕਿਊਟਿਵ ਮੈਂਬਰ ਹਰਭਜਨ ਸਿੰਘ, ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ, ਡੀਨ ਅਕੈਡਮਿਕਸ ਡਾ. ਭਵੇਤ ਗਰਗ, ਕੋਆਰਡੀਨੇਟਰ ਡਾ. ਜਸ਼ਨਜੋਤ, ਕੋਆਰਡੀਨੇਟਰ ਭਾਵੁਕਤਾ ਸ਼ਰਮਾ, ਹੈੱਡ ਮਾਰਕੀਟਿੰਗ ਚਤਿੰਦਰ ਸਿੰਘ, ਆਈ. ਕਿਊ. ਏ. ਸੀ. ਕੋਆਰਡੀਨੇਟਰ ਵਿਜੇ ਕੁਮਾਰ, ਹੈੱਡ ਅਕਾਊਾਟਸ ਜਤਿੰਦਰ ਦਹੀਆ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਲਗਾਏ ਮੈਡੀਕਲ ਕੈਂਪ ਦੌਰਾਨ 220 ਮਰੀਜ਼ਾਂ ਦਾ ਨਿਰੀਖਣ ਅਗਲੀ ਖ਼ਬਰ ਬਕਾਇਆ ਚਲਾਨ ਰਾਸ਼ੀ ਜਮ੍ਹਾਂ ਨਾ ਕਰਵਾਉਣ ਵਾਲੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਕੀਤੇ ਗਏ ਬਲੈਕ ਲਿਸਟ-ਆਰ. ਟੀ. ਓ.
Ad Position 24