ਪੱਸੀ ਕੰਢੀ, 11 ਮਈ (ਜਗਤਾਰ ਸਿੰਘ ਰਜਪਾਲਮਾ)-ਸਮਾਜ ਸੇਵਾ ਦੇ ਕਾਰਜਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਸੰਸਥਾ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ (ਰਜਿ.) ਗੜ੍ਹਦੀਵਾਲਾ ਵਲੋਂ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ 'ਚ ਕੰਢੀ ਖੇਤਰ ਦੇ ਪਿੰਡ ਕਟੌਹੜ ਦੇ ਆਂਗਣਵਾੜੀ ਸੈਂਟਰ ਵਿਖੇ ਮਨਹੋਤਾ ਬਲੱਡ ਸੁਸਾਇਟੀ ਦੇ ਮੁੱਖ ਸੇਵਾਦਾਰ ਰੋਮੀ ਮਨਹੋਤਾ, ਸੰਜੂ, ਬੱਬਲੂ ਸਰਪੰਚ ਤੇ ਯੂਥ ਕਲੱਬ ਕਟੋਹੜ ਦੇ ਸਹਿਯੋਗ ਨਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਕੈਂਪ ਦੌਰਾਨ ਡਾ. ਪ੍ਰਭਜੋਤ ਕੌਰ ਵਲੋਂ ਨੱਕ, ਗਲੇ ਤੇ ਕੰਨਾਂ ਦੇ ਮਰੀਜ਼ਾਂ ਦਾ ਚੈੱਕਅਪ, ਡਾ. ਅਮਨਦੀਪ ਨਾਗਰਾ ਵਲੋਂ ਦੰਦਾਂ ਦਾ ਚੈੱਕਅਪ ਅਤੇ ਡਾਕਟਰ ਉਮੇਸ਼ ਵਲੋਂ ਮਰੀਜ਼ਾਂ ਦਾ ਜਨਰਲ ਚੈੱਕਅਪ ਕੀਤਾ | ਕੈਂਪ ਦੌਰਾਨ 220 ਦੇ ਕਰੀਬ ਮਰੀਜ਼ਾਂ ਨੇ ਲਾਹਾ ਲਿਆ ਜਿਸ ਦੌਰਾਨ 56 ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ | ਇਸ ਮੌਕੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਡਾ. ਹਰਦਿੰਰ ਦੀਪਕ, ਖੁਸ਼ਵੀਰ ਖ਼ੁਸ਼ੀ ਤੇ ਪ੍ਰਭਜੋਤ ਸਿੰਘ ਵਲੋਂ ਬਾਡੀ ਕੰਪੋਜੀਸ਼ਨ ਮੀਟਰ ਰਾਹੀਂ 65 ਮਰੀਜ਼ਾਂ ਦੀ ਬਾਡੀ ਦਾ ਮੁਫ਼ਤ ਚੈੱਕਅਪ ਕੀਤਾ | ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਕੰਢੀ ਖੇਤਰ 'ਚ ਜ਼ਿਆਦਾਤਰ ਮਰੀਜ਼ ਗ਼ਰੀਬ ਹੋਣ ਕਰਕੇ ਆਪਣਾ ਚੈੱਕਅਪ ਨਹੀਂ ਕਰਾ ਸਕਦੇ ਜਿਸ ਦੇ ਮੱਦੇਨਜ਼ਰ ਅੱਜ ਕੰਡੀ ਦੇ ਖੇਤਰ ਵਿਚ ਵਿਸ਼ਾਲ ਮੈਡੀਕਲ ਕੈਂਪ ਲਗਾਇਆ | ਕੈਂਪ ਦੌਰਾਨ ਦਵਾਈਆਂ ਦੀ ਸੇਵਾ ਐਨ. ਆਰ. ਆਈ. ਸਤਪਾਲ ਸਿੰਘ ਕਾਲਕੱਟ ਰਾਣਾ ਵਲੋਂ ਕੀਤੀ ਗਈ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਮਨਹੋਤਾ ਬਲੱਡ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਰਾਜੀਵ ਰੋਮੀ ਤੇ ਸੰਜੂ ਢੋਂਲਵਾਹਾ ਦੀ ਅਗਵਾਈ 'ਚ ਮੈਡੀਕਲ ਟੀਮ ਅਤੇ ਹੋਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ, ਸਕੱਤਰ ਡਾਕਟਰ ਬਲਜੀਤ, ਮੀਤ ਪ੍ਰਧਾਨ ਹਰਦਿੰਰ ਦੀਪਕ, ਸਲਾਹਕਾਰ ਕੈਪਟਨ ਕਰਨੈਲ ਸਿੰਘ ਰਾਣਾ, ਪ੍ਰੈੱਸ ਸਕੱਤਰ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਜੁਆਇੰਟ ਪ੍ਰੈੱਸ ਸਕੱਤਰ ਮਾਸਟਰ ਭੁਪਿੰਦਰ ਰਾਜਾ, ਜੁਆਇੰਟ ਸਕੱਤਰ ਮੋਹਨ ਧੁੱਗਾ, ਸਟੇਜ ਸਕੱਤਰ ਕੈਪਟਨ ਦੀਪ ਸਿੰਘ, ਜੁਆਇੰਟ ਸਟੇਜ ਸਕੱਤਰ ਗੁਰਜੀਤ ਸਿੰਘ ਸੌਰਵ, ਸਲਾਹਕਾਰ ਮਲਕੀਤ ਸਿੰਘ, ਮੈਂਬਰ ਪ੍ਰਭਜੋਤ ਸਿੰਘ, ਸਰਪੰਚ ਬਬਲੂ ਕਟੌਹੜ, ਹਰਪਾਲ ਸਿੰਘ ਮਾਗਾ, ਸੁਰਿੰਦਰ ਠਾਕੁਰ, ਮਾਸਟਰ ਰਾਮਪਾਲ, ਜਗੀਰੀ ਲਾਲ ਸਾਬਕਾ ਸਰਪੰਚ, ਕੁਲਵੰਤ ਸਿੰਘ, ਸਤਨਾਮ ਸਿੰਘ, ਮੈਨੇਜਰ ਵਿਵੇਕ ਸ਼ਰਮਾ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਨਰੇਸ਼ ਕੁਮਾਰ ਜੇ. ਈ., ਮੁਸਕਾਨ, ਗਗਨਦੀਪ ਕੌਰ, ਚਰਨਪ੍ਰੀਤ ਕੌਰ, ਬਿਲਾਸ ਕੁਮਾਰ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ |