15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ 'ਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 13-05-2026

ਨਰਸਿੰਗ ਦਾ ਕਿੱਤਾ ਲੋਕ ਸੇਵਾ ਨੂੰ ਸਮਰਪਿਤ-ਬੀਬੀ ਦਵਿੰਦਰ ਕੌਰ ਔਲਖ
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਵਿਖੇ ਮੈਨੇਜਿੰਗ ਡਾਇਰੈਕਟਰ ਤੇ ਚੇਅਰਪਰਸਨ ਬੀਬੀ ਦਵਿੰਦਰ ਕੌਰ ਔਲਖ, ਡਾ. ਡਿੰਪਲ ਸੰਧੂ ਪਿ੍ੰਸੀਪਲ ਕਾਲਜ ਆਫ਼ ਨਰਸਿੰਗ, ਮੈਡਮ ਰਮਨਪ੍ਰੀਤ ਕੌਰ ਵਾਇਸ ਪਿ੍ੰਸੀਪਲ, ਮੈਡਮ ਰਣਜੀਤ ਕੌਰ ਪਿ੍ੰਸੀਪਲ ਜੀ. ਐਨ. ਐਮ. ਵਿੰਗ ਦੀ ਅਗਵਾਈ 'ਚ ਵਿਸ਼ਵ ਨਰਸਿੰਗ ਹਫ਼ਤਾ-2026 ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਪਿੰਨ ਦ ਵੀਲ ਕੁਇਜ਼ ਮੁਕਾਬਲਾ, ਓ. ਐਸ. ਸੀ. ਈ. ਮੁਕਾਬਲਾ, ਰੀਸਰਚ ਓਰਲ ਪੇਪਰ ਪ੍ਰੈਜ਼ਨਟੇਸ਼ਨ, ਬਿੰਗੋ, ਫਨ ਖੇਡਾਂ, ਹਾਂ/ਨਾਂਹ ਚੈਲੇਂਜ, ਮਿਊਜ਼ੀਕਲ ਚੇਅਰ, ਰੀਲ੍ਹ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ | ਇਸ ਮੌਕੇ ਨਰਸਿੰਗ ਹਫ਼ਤੇ ਦੇ ਆਖ਼ਰੀ ਦਿਨ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ | ਉਪਰੰਤ ਪ੍ਰੋਗਰਾਮ ਦੌਰਾਨ ਐਮ. ਡੀ. ਤੇ ਚੇਅਰਪਰਸਨ ਬੀਬੀ ਦਵਿੰਦਰ ਕੌਰ ਔਲਖ ਨੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ | ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਮਰੀਜ਼ਾਂ ਦੀ ਸੰਭਾਲ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਨੂੰ ਉਮੀਦ ਤੇ ਪਿਆਰ ਵੀ ਦਿੰਦਾ ਹੈ | ਇਸ ਮੌਕੇ ਵੈੱਲਕਮ ਡਾਂਸ, ਓਥ ਟੇਕਿੰਗ ਸੈਰੇਮਨੀ, ਪੈਨਲ ਡਿਸਕੱਰਸ਼ਨ ਤੇ ਇਨਾਮ ਵੰਡ ਸਮਾਗਮ ਵੀ ਹੋਇਆ | ਪਿ੍ੰਸੀਪਲ ਡਾ. ਡਿੰਪਲ ਸੰਧੂ ਨੇ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਸਿੰਗ ਸਿਰਫ਼ ਇਕ ਕਿੱਤਾ ਨਹੀਂ, ਬਲਕਿ ਇਹ ਕਿੱਤਾ ਮਨੁੱਖਤਾ ਦੀ ਭਲਾਈ ਲਈ ਵਧੀਆ ਸੇਵਾਵਾਂ ਪ੍ਰਦਾਨ ਕਰਨ ਵਾਲਾ ਹੈ | ਸਮਾਗਮ ਦੇ ਅਖੀਰ 'ਚ ਆਧੁਨਿਕ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਮੌਕੇ ਕੇਕ ਵੀ ਕੱਟਿਆ | ਇਸ ਮੌਕੇ ਕਰਵਾਏ ਸਪਿੰਨ ਦ ਵੀਲ ਕੁਇਜ਼ ਮੁਕਾਬਲੇ 'ਚ ਬੀ. ਐਸ. ਸੀ. (ਨਰਸਿੰਗ) 5ਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਅਕਿ੍ਤੀ ਤੇ ਸਿਮਰਨ ਨੇ ਪਹਿਲਾ, ਬੀ. ਐਸ. ਸੀ. (ਨਰਸਿੰਗ) ਪਹਿਲੇ ਸਮੈਸਟਰ ਦੀਆਂ ਵਿਦਿਆਰਥਣਾਂ ਤਨਵੀਰ ਤੇ ਤਾਨੀਸ਼ਾ ਨੇ ਦੂਜਾ, ਬੀ. ਐਸ. ਸੀ. (ਨਰਸਿੰਗ) ਤੀਜੇ ਸਮੈਸਟਰ ਦੀਆਂ ਵਿਦਿਆਰਥਣਾਂ ਮੁਸਕਾਨ ਤੇ ਖ਼ੁਸ਼ੀ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਓ. ਐਸ. ਸੀ. ਈ. ਮੁਕਾਬਲੇ 'ਚ ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਮੁਸਕਾਨ ਨੇ ਪਹਿਲਾ, ਜੀ. ਐਨ. ਐਮ. ਤੀਜੇ ਸਾਲ ਦੀ ਮਹਿਕਪ੍ਰੀਤ ਨੇ ਦੂਸਰਾ, ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਵਿਦਿਆਰਥਣ ਅਨੂਸ਼ਕਾ ਨੇ ਤੀਜਾ ਸਥਾਨ, ਰੀਸਰਚ ਓਰਲ ਪੇਪਰ ਪ੍ਰੈਜ਼ਨਟੇਸ਼ਨ 'ਚ ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਵਿਦਿਆਰਥਣ ਮੁਸਕਾਨ, ਕਵੀਸ਼ਾ ਤੇ ਜਾਗਿ੍ਤੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ, ਬਿੰਗੋ 'ਚ ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਵਿਦਿਆਰਥਣ ਜਾਗਿ੍ਤੀ ਨੇ ਪਹਿਲਾ, ਜੀ. ਐਨ. ਐਮ. ਤੀਜੇ ਸਾਲ ਦੀ ਵਿਦਿਆਰਥਣ ਨਵਨੀਤ ਨੇ ਦੂਜਾ, ਬੀ. ਐਸ. ਸੀ. (ਨਰਸਿੰਗ) 5ਵੇਂ ਸਮੈਸਟਰ ਦੀ ਵਿਦਿਆਰਥਣ ਸਿਮਰਨਜੀਤ ਨੇ ਤੀਜਾ, ਫਨ ਖੇਡਾਂ 'ਚ ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਵਿਦਿਆਰਥਣ ਅਨੂਸ਼ਕਾ ਨੇ ਪਹਿਲਾ, ਹਾਂ/ਨਾਂਹ ਚੈਲੇਂਜ 'ਚ ਬੀ. ਐਸ. ਸੀ. (ਨਰਸਿੰਗ) 5ਵੇਂ ਸਮੈਸਟਰ ਦੀ ਵਿਦਿਆਰਥਣ ਸਿਮਰਨਜੀਤ ਨੇ ਦੂਜਾ ਤੇ ਜੀ. ਐਨ. ਐਮ. ਤੀਜੇ ਸਾਲ ਦੀ ਸਾਨੀਆ ਨੇ ਤੀਜਾ, ਮਿਊਜ਼ੀਕਲ ਚੇਅਰ 'ਚ ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਵਿਦਿਆਰਥਣ ਦਲਜੀਤ ਨੇ ਪਹਿਲਾ, ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਵਿਦਿਆਰਥਣ ਜਸਮੀਨ ਨੇ ਦੂਜਾ ਤੇ ਬੀ. ਐਸ. ਸੀ. (ਨਰਸਿੰਗ) ਪਹਿਲੇ ਸਮੈਸਟਰ ਦੀ ਵਿਦਿਆਰਥਣ ਆਸਥਾ ਨੇ ਤੀਜਾ ਸਥਾਨ, ਸਕਿਊਡ ਖੇਡ 'ਚ ਬੀ. ਐਸ. ਸੀ. (ਨਰਸਿੰਗ) 7ਵੇਂ ਸਮੈਸਟਰ ਦੀ ਵਿਦਿਆਰਥਣ ਈਸ਼ਾ ਤੇ ਸੇਜਲ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ, ਜਦਕਿ ਬੀ. ਐਸ. ਸੀ. (ਨਰਸਿੰਗ) ਪਹਿਲੇ ਸਮੈਸਟਰ ਦੀ ਵਿਦਿਆਰਥਣ ਦੀਕਸ਼ਾ ਨੇ ਤੀਜਾ ਸਥਾਨ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਰਾਜਪੁਰ ਕੰਢੀ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਕੱਚੇ ਬਿਜਲੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Ad Position 24