ਭੰਗਾਲਾ, 12 ਮਈ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਦੇ ਅਧੀਨ ਪੈਂਦੇ ਪਿੰਡ ਗੁਰਦਾਸਪੁਰ ਵਿਖੇ ਗੋਲੀ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲੇ 26 ਮਈ ਨੂੰ ਗੁਰਦੁਆਰਾ ਅੰਮਾ ਸਤੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਮਨਜੀਤ ਸਿੰਘ ਗੋਲੀ ਸਾਬਕਾ ਐਸ. ਡੀ. ਓ. (ਬੀ. ਐਸ. ਐਨ), ਪ੍ਰੀਤਮ ਸਿੰਘ ਫ਼ੌਜੀ ਤੇ ਜਸਵਿੰਦਰ ਸਿੰਘ ਗੋਲਡੀ ਫ਼ੌਜੀ ਨੇ ਦੱਸਿਆ ਕਿ ਸੁਖਮਨੀ ਸਾਹਿਬ ਦੇ ਪਾਠ ਤੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ |