ਮਾਹਿਲਪੁਰ, 12 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇਕ ਨਬਾਲਗਾ ਨਾਲ ਜਬਰਦਸਤੀ ਸੰਬੰਧ ਬਣਾਉਣ ਵਾਲੇ 2 ਵਿਅਕਤੀਆਂ 'ਚੋਂ ਇਕ ਨੂੰ ਕਾਬੂ ਕਰ ਲਿਆ ਤੇ ਦੂਜੇ ਦੀ ਭਾਲ ਜਾਰੀ ਹੈ | ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ 'ਚ ਪੈਂਦੇ ਇਕ ਪਿੰਡ ਦੀ ਨਾਬਾਲਗ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ 9 ਮਈ ਨੂੰ ਰਾਤ ਕਰੀਬ 8 ਵਜੇ ਉਸ ਦੇ ਮੇਰੇ ਮੋਬਾਈਲ 'ਤੇ ਰਵਿੰਦਰ ਸਿੰਘ ਉਰਫ਼ ਬਿੰਦੀ ਪੁੱਤਰ ਤਰਲੋਚਨ ਸਿੰਘ ਵਾਸੀ ਠੁਆਣਾ ਦੀ ਮਿਸ-ਕਾਲ ਆਈ, ਜਿਸ 'ਤੇ ਉਸ ਨੇ ਮੁੜ ਫੋਨ ਕੀਤਾ | ਉਸ ਨੇ ਦੱਸਿਆ ਕਿ ਰਵਿੰਦਰ ਸਿੰਘ ਨੇ ਮੈਨੂੰ ਕੁੱਝ ਦਿਨ ਪਹਿਲਾਂ 500 ਰੁਪਏ ਗੂਗਲ ਪੇਅ ਕੀਤੇ ਸਨ ਤੇ ਉਹ ਵਾਪਸ ਪੈਸਿਆਂ ਦੀ ਮੰਗ ਕਰਨ ਲੱਗ ਪਿਆ | ਮੈਂ ਕਿਹਾ ਕਿ ਜਦੋਂ ਮੇਰੇ ਕੋਲ ਪੈਸੇ ਹੋਣਗੇ ਮੈਂ ਵਾਪਸ ਕਰ ਦੇਵਾਂਗੀ | ਰਵਿੰਦਰ ਸਿੰਘ ਨੇ ਮੈਨੂੰ ਗਰਾਊਾਡ ਕੋਲ ਮਿਲਣ ਲਈ ਕਿਹਾ ਤੇ ਉਹ ਮੈਨੂੰ ਆਪਣੇ ਮੋਟਰਸਾਈਕਲ 'ਤੇ ਕੋਟਫ਼ਤੂਹੀ ਲੈ ਗਿਆ ਜਿਥੇ ਇਸ ਨੇ ਮੈਡੀਕਲ ਸਟੋਰ ਤੋਂ ਕੁੱਝ ਖ਼ਰੀਦ ਕੀਤੀ | ਫਿਰ ਉਹ ਅੰਮਿ੍ਤ ਪਾਲ ਸਿੰਘ ਉਰਫ਼ ਅੰਮਿ੍ਤ ਪੁੱਤਰ ਬਲਵੀਰ ਸਿੰਘ ਉਰਫ਼ ਬਿੱਲਾ ਵਾਸੀ ਠੁਆਣਾ ਦੀ ਪਿੰਡ ਤੋਂ ਬਾਹਰ ਖੇਤਾਂ 'ਚ ਮੋਟਰ 'ਤੇ ਲੈ ਗਿਆ | ਜਿਥੇ ਰਵਿੰਦਰ ਸਿੰਘ ਤੇ ਅੰਮਿ੍ਤ ਪਾਲ ਸਿੰਘ ਨੇ ਉਸ ਨਾਲ ਜਬਰਦਸਤੀ ਸਰੀਰਕ ਸੰਬੰਧ ਬਣਾਏ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਕਰਵਾਈ ਕਰਦਿਆਂ ਰਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਪੁਲਿਸ ਅੰਮਿ੍ਤਪਾਲ ਸਿੰਘ ਦੀ ਭਾਲ ਕਰ ਰਹੀ ਹੈ |