15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕੇਂਦਰੀ ਜਾਂਚ ਏਜੰਸੀ ਵਲੋਂ ਸੂਬੇ ਦੀ ਵਿਜੀਲੈਂਸ 'ਤੇ ਛਾਪੇ ਨੇ ਰਾਜ ਅੰਦਰ ਫੈਲੇ ਭਿ੍ਸ਼ਟਾਚਾਰ ਦੀ ਖੋਲ੍ਹੀ ਪੋਲ-ਕਾਮਰੇਡ ਸੇਖੋਂ, ਮਨਜੀਤ ਸਿੰਘ ਚੀਮਾ

Ad Position 21
No active advertisement
ਅਜੀਤ ਡੈਸਕ 13-05-2026
ਮੁਕੇਰੀਆਂ, 12 ਮਈ (ਰਾਮਗੜ੍ਹੀਆ)-ਸੀ. ਪੀ. ਆਈ. ਐਮ. ਦੀ ਤਹਿਸੀਲ ਕਮੇਟੀ ਮੀਟਿੰਗ ਪਿੰਡ ਕਾਲੂ ਚਾਂਗ ਵਿਖੇ ਯਸ਼ਪਾਲ ਚਨੌਰ ਤੇ ਸਰਪੰਚ ਸੰਤੋਸ਼ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੀ. ਪੀ. ਆਈ. ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਜ਼ਿਲ੍ਹਾ ਗੁਰਨੇਕ ਸਿੰਘ ਭੱਜਲ ਅਤੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਵਲੋਂ ਸੂਬੇ ਦੀ ਵਿਜੀਲੈਂਸ 'ਤੇ ਛਾਪਾ ਰਾਜ ਅੰਦਰ ਵਿਆਪਕ ਪੱਧਰ 'ਤੇ ਫੈਲੇ ਭਿ੍ਸ਼ਟਾਚਾਰ ਦੀ ਪੋਲ ਖ਼ੋਲ੍ਹ ਰਿਹਾ ਹੈ | ਸੂਬੇ ਅੰਦਰ ਅਧਿਕਾਰੀਆਂ ਤੇ ਸਿਆਸੀ ਆਗੂਆਂ ਵਲੋਂ ਖੁੱਲ੍ਹਾ ਭਿ੍ਸ਼ਟਾਚਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਾਰੇ ਅਧਿਕਾਰੀ ਤੇ ਸੱਤਾਧਾਰੀ ਈ. ਡੀ. ਨੇ ਨਿਸ਼ਾਨੇ 'ਤੇ ਲਏ ਹੋਏ ਹਨ | ਸੂਬੇ ਦੇ ਕਿਰਤੀਆਂ, ਕਿਸਾਨਾਂ, ਮੁਲਾਜ਼ਮਾਂ, ਅÏਰਤਾਂ ਸਮੇਤ ਹਰ ਵਰਗ ਦੇ ਮਸਲੇ ਉਥੇ ਹੀ ਖੜ੍ਹੇ ਹਨ | ਰਾਜ ਅੰਦਰ ਗੈਰ ਕਾਨੰੂਨੀ ਮਾਈਨਿੰਗ ਦਾ ਧੰਦਾ ਸਿਖ਼ਰਾਂ 'ਤੇ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਰਾਜਾਂ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਕਿਸਾਨ ਮਜ਼ਦੂਰਾਂ ਦੀ ਸਮੁੱਚੀ ਕਰਜ਼ਾ ਮੁਆਫ਼ੀ, ਬਿਜਲੀ ਸੋਧ ਐਕਟ, ਸੀਡ ਐਕਟ ਨੂੰ ਰੱਦ ਕਰਨ, ਕਿਰਤ ਕਾਨੰੂਨਾਂ ਦੀ ਥਾਂ ਲੇਬਰ ਕੋਡ ਲਾਗੂ ਕਰਨ ਅਤੇ ਮਗਨਰੇਗਾ ਸਕੀਮ ਦੇ ਖ਼ਾਤਮੇ ਖ਼ਿਲਾਫ਼ 29 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਚ ਵਿਸ਼ਾਲ ਰੈਲੀ ਅਤੇ ਪੰਡਤ ਕਿਸ਼ੋਰੀ ਲਾਲ ਦੇ ਬੁੱਤ ਤੱਕ ਤੱਕ ਮਾਰਚ ਕੀਤਾ ਜਾਵੇਗਾ | ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਅੰਦਰ ਭਿ੍ਸ਼ਟਾਚਾਰ ਸਿਖ਼ਰਾਂ 'ਤੇ ਹੈ ਅਤੇ ਲੋਕਾਂ ਦੀ ਖੱਜਲ ਖ਼ੁਆਰੀ ਵਧੀ ਹੋਈ ਹੈ | ਇਸ ਮੌਕੇ ਰਘਬੀਰ ਸਿੰਘ ਪੰਡੋਰੀ, ਵਿਜੇ ਸਿੰਘ ਪੋਤਾ, ਸੋਮ ਰਾਜ, ਕੁਲਵਿੰਦਰ ਸਿੰਘ, ਤਰਸੇਮ ਲਾਲ, ਤਰਸੇਮ ਜਹਾਨਪੁਰ, ਪੱਪੀ ਵਰਮਾ, ਯਸ਼ਪਾਲ ਪੰਡੋਰੀ, ਰਘਬੀਰ ਸਿੰਘ ਗਿੱਲ, ਸੁਰਜੀਤ ਸਿੰਘ ਛੰਨੀ, ਗੁਰਪਾਲ ਸਿੰਘ, ਸੁਖਦੇਵ ਰਾਜ, ਵਿਜੇ ਕੁਮਾਰ, ਜੋਗਿੰਦਰ ਸਿੰਘ, ਸੁਰੇਸ਼ ਕੁਮਾਰ, ਕਿਹਰ ਸਿੰਘ, ਧਿਆਨ ਸਿੰਘ, ਕਮਲਦੀਪ, ਪਰਵਿੰਦਰ ਸਿੰਘ, ਮਦਨ ਲਾਲ, ਸੰਤੋਸ਼ ਕੁਮਾਰੀ, ਸ਼ਮਸ਼ੇਰ ਸਿੰਘ, ਘਨਸ਼ਿਆਮ, ਕਰਨੈਲ ਸਿੰਘ, ਗੁਰਮੇਲ ਸਿੰਘ, ਉਰਮਿਲਾ, ਰਣਜੀਤ ਸਿੰਘ, ਬਚਿੱਤਰ ਸਿੰਘ, ਮਨੋਹਰ ਲਾਲ, ਕੇਵਲ ਰਾਮ, ਪ੍ਰਮਿਲਾ ਦੇਵੀ, ਸੰਤੋਸ਼ ਕੁਮਾਰੀ, ਅਜੇ ਕੁਮਾਰ, ਗੀਤਾ, ਸਰੋਜ, ਪ੍ਰਦੀਪ, ਮੀਨੂ, ਦਰਸ਼ਨਾ, ਬਲਵੀਰੋ, ਸੁਸ਼ਮਾ, ਬੱਲੇ, ਟਹਿਲ ਸਿੰਘ, ਗੁਰਦਿਆਲ ਸਿੰਘ, ਗੁਰਪਾਲ ਸਿੰਘ, ਗੁਰਦੀਪ ਸਿੰਘ, ਦਿਲਬਾਗ ਸਿੰਘ, ਦਰਸ਼ਨ ਸਿੰਘ, ਗਗਨ, ਕਿਸ਼ੋਰੀ ਲਾਲ, ਲਵ ਕੁਮਾਰ, ਤਰਲੋਕ ਸਿੰਘ, ਜੀਤ ਸਿੰਘ, ਬਾਸਲਾ ਦੇਵੀ, ਅਨੀਤਾ ਦੇਵੀ, ਪਰਵਿੰਦਰ ਦੇਵੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਭੱਟੀ ਗੋਤਰ ਜਠੇਰਿਆਂ ਦਾ ਭੰਡਾਰਾ 17 ਨੂੰ ਅਗਲੀ ਖ਼ਬਰ ਨਾਬਾਲਗਾ ਨਾਲ ਜਬਰੀ ਸੰਬੰਧ ਬਣਾਉਣ ਵਾਲੇ 2 ਵਿਅਕਤੀਆਂ 'ਚੋਂ 1 ਕਾਬੂ
Ad Position 24