ਦਸੂਹਾ, 13 ਮਈ (ਭੁੱਲਰ)- ਦਰਸ਼ਨ ਅਕਾਦਮੀ ਸੀ. ਬੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਇੱਕ ਵਾਰ ਫਿਰ ਆਪਣੀ ਧਾਕ ਜਮਾਈ | ਸਕੂਲ ਦਾ ਇਸ ਵਾਰ ਫਿਰ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਸਾਰੇ ਵਿਦਿਆਰਥੀ ਵਧੀਆਂ ਅੰਕ ਪ੍ਰਾਪਤ ਕਰਕੇ ਪਾਸ ਹੋਏ | ਸਕੂਲ ਦੇ ਪਿ੍ੰਸੀਪਲ ਰਸਿਕ ਗੁਪਤਾ ਨੇ ਦੱਸਿਆ ਕਾਮਰਸ ਵਿਚ ਖ਼ੁਸ਼ਬੂ ਵਿਸ਼ਵਕਰਮਾ ਨੇ 93.8 ਫ਼ੀਸਦੀ, ਰਣਜੋਤ ਸਿੰਘ ਨੇ 90 ਫ਼ੀਸਦੀ ਅਤੇ ਹਰਸ਼ਦੀਪ ਕੌਰ ਨੇ 88 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਸਾਇੰਸ ਵਿਚ ਦਲੇਰ ਸਿੰਘ ਨੇ 91 ਫ਼ੀਸਦੀ, ਮਨਪ੍ਰੀਤ ਕੌਰ ਨੇ 89 ਫ਼ੀਸਦੀ ਅਤੇ ਮਾਨਿਕ ਸ਼ਰਮਾ ਨੇ 87 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ |