02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦਾ ਬਾਰ੍ਹਵੀਂ ਜਮਾਤ ਦੇ ਨਤੀਜ਼ਿਆਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 14-05-2026
ਮੁਕੇਰੀਆਂ, 13 ਮਈ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਹਾਲ ਹੀ ਵਿਚ ਘੋਸ਼ਿਤ ਹੋਏ ਬਾਰ੍ਹਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਵਿਚ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਪ੍ਰਮਾਣ ਦਿੱਤਾ | ਸਕੂਲ ਪਿ੍ੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਵਿਦਿਆਰਥੀ ਸੁਖਮਨਪ੍ਰੀਤ ਕੌਰ 93 ਫ਼ੀਸਦੀ, ਦੁਸ਼ਾਂਤ ਸਲਾਰੀਆ 88 ਫ਼ੀਸਦੀ, ਜਸਲੀਨ ਕੌਰ 86.2 ਫ਼ੀਸਦੀ, ਤਨੀਸ਼ਾ 83.2 ਫ਼ੀਸਦੀ, ਅਰਮਾਨ ਸਿੰਘ 83 ਫ਼ੀਸਦੀ, ਤਰੁਮਜੀਤ ਕੌਰ 81 ਫ਼ੀਸਦੀ, ਸੁਖਮਨਪ੍ਰੀਤ ਸਿੰਘ 80.4 ਫ਼ੀਸਦੀ, ਮਨਜੋਤ ਕੰਗ 80 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ, ਪਿ੍ੰਸੀਪਲ ਮਿਸ ਅਰਚਨਾ ਸੂਦਨ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ, ਅਧਿਆਪਕਾਂ ਦੀ ਸਮਰਪਣ ਭਾਵਨਾ ਤੇ ਮਾਪਿਆਂ ਦੇ ਸਹਿਯੋਗ ਨਾਲ ਹੀ ਅਜਿਹੇ ਉੱਤਮ ਨਤੀਜੇ ਸੰਭਵ ਹੋ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਘਗਵਾਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਕਸ਼ਿਸ਼ ਆਈ ਮੈਰਿਟ ਸੂਚੀ 'ਚ ਅਗਲੀ ਖ਼ਬਰ ਵਿਦਿਆਰਥਣ ਧਨਅਰਜਿਤਾ ਨੇ ਬਾਰ੍ਹਵੀਂ ਮੈਰਿਟ 'ਚ ਮਾਰੀ ਬਾਜ਼ੀ
Ad Position 24