ਅੱਡਾ ਸਰਾਂ, 13 ਮਈ (ਹਰਜਿੰਦਰ ਸਿੰਘ ਮਸੀਤੀ)-ਪਬਲਿਕ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਕੰਧਾਲਾ ਜੱਟਾਂ ਅਧੀਨ ਚੱਲਦੇ ਖ਼ਾਲਸਾ ਕਾਲਜ ਆਫ਼ ਨਰਸਿੰਗ, ਅੱਡਾ ਸਰਾਂ ਵਿਖੇ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ | ਸਮਾਗਮ ਦੀ ਅਗਵਾਈ ਪਿ੍ੰਸੀਪਲ ਲਵਦੀਪ ਕੌਰ ਵੜੈਚ ਤੇ ਵਾਈਸ ਪਿ੍ੰਸੀਪਲ ਲਵਦੀਪ ਕੌਰ ਤਲਵਾੜ ਵਲੋਂ ਕੀਤੀ ਗਈ, ਜਦਕਿ ਇਸ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਕੰਧਾਲਾ ਜੱਟਾਂ ਨੇ ਕੀਤਾ | ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵਲੋਂ ਕੌਮਾਂਤਰੀ ਨਰਸਿੰਗ ਦਿਵਸ ਨੂੰ ਸਮਰਪਿਤ ਵੱਖ-ਵੱਖ ਰਚਨਾਤਮਿਕ ਤੇ ਗਿਆਨ ਵਰਧਕ ਗਤੀਵਿਧੀਆਂ ਵਿਚ ਭਾਗ ਲਿਆ | ਇਸ ਮੌਕੇ ਰੰਗੋਲੀ ਬਣਾਉਣ ਦੇ ਮੁਕਾਬਲੇ, ਪੋਸਟਰ ਮੇਕਿੰਗ, ਕੁਇਜ਼ ਮੁਕਾਬਲੇ ਤੇ ਨਰਸਿੰਗ ਵਿਸ਼ੇ 'ਤੇ ਡਿਬੇਟ ਕਰਵਾਈ ਗਈ, ਜਿਸ 'ਚ ਵਿਦਿਆਰਥਣਾਂ ਨੇ ਨਰਸਿੰਗ ਪੇਸ਼ੇ ਦੀ ਮਹੱਤਤਾ, ਸੇਵਾ ਭਾਵਨਾ ਤੇ ਸਮਾਜ ਪ੍ਰਤੀ ਇਸ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ, ਸਕੱਤਰ ਬਿਕਰਮਜੀਤ ਸਿੰਘ ਲਾਲੀ ਤੇ ਜਥੇਦਾਰ ਅਵਤਾਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਰਸਿੰਗ ਸਿਰਫ਼ ਇਕ ਪੇਸ਼ਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਉੱਚਾ ਰੂਪ ਹੈ | ਪਿ੍ੰ. ਲਵਦੀਪ ਕੌਰ ਵੜੈਚ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰਸਿੰਗ ਪੇਸ਼ਾ ਦਇਆ, ਸਹਿਣਸ਼ੀਲਤਾ ਤੇ ਸਮਰਪਣ ਦੀ ਮਿਸਾਲ ਹੈ ਅਤੇ ਸਮਾਜ 'ਚ ਇਸ ਦੀ ਮਹੱਤਤਾ ਬੇਹੱਦ ਵੱਡੀ ਹੈ | ਅੰਤ 'ਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਕੈਸ਼ੀਅਰ ਹਰਭਜਨ ਸਿੰਘ ਢਿੱਲੋਂ, ਸਤਨਾਮ ਸਿੰਘ ਢਿੱਲੋਂ, ਗੁਰਵੀਰ ਸਿੰਘ ਚੌਟਾਲਾ, ਗੁਰਵਿੰਦਰ ਸਿੰਘ, ਪਿ੍ੰਸੀਪਲ ਵਿਸ਼ਾਲ ਵਰਮਾ, ਸਤਿੰਦਰ ਕੌਰ ਢਿੱਲੋਂ, ਰਮਨਦੀਪ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ, ਨਵਿਤਾ, ਮਨਦੀਪ ਕੌਰ, ਹਰਸ਼ਾ, ਜਸਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਅਰੁਣਾ ਸ਼ਰਮਾ, ਧਨਵੰਤ ਕੌਰ, ਨਵਦੀਪ ਕੌਰ, ਹਰਸਿਮਰਨ ਕੌਰ, ਰੀਤਿਕਾ, ਹਰਮਨਪ੍ਰੀਤ ਕੌਰ, ਸੁਨੀਤਾ ਚੌਹਾਨ, ਰਾਜਵਿੰਦਰ ਕੌਰ, ਕਿ੍ਸ਼ਨਾ ਦੇਵੀ, ਮਨਜੀਤ ਸਿੰਘ, ਜਤਿੰਦਰਜੀਤ ਕੌਰ, ਹਰਜੀਤ, ਅਮਨਦੀਪ ਕੌਰ ਆਦਿ ਮੌਜੂਦ ਸਨ |