02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪ੍ਰੋ. ਸੁਰੇਸ਼ ਸੇਠ ਦੀ ਪੁਸਤਕ 'ਮੁਰਦਾ ਬਸਤੀਆਂ ਤੋਂ ਉੱਠਦੀਆਂ ਜ਼ਿੰਦਾ ਆਵਾਜ਼ਾਂ' ਦਾ ਵਿਮੋਚਨ

Ad Position 21
No active advertisement
ਅਜੀਤ ਡੈਸਕ 14-05-2026
ਹੁਸ਼ਿਆਰਪੁਰ, 13 ਮਈ (ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਹੁਸ਼ਿਆਰਪੁਰ ਵਲੋਂ ਪ੍ਰਧਾਨ ਜੇ. ਬੀ. ਬਹਿਲ ਤੇ ਚੇਅਰਮੈਨ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਸੁੰਦਰ ਆਸ਼ਰਮ 'ਚ ਸਮਾਗਮ ਕਰਵਾਇਆ | ਇਸ 'ਚ ਸਾਹਿਤਕਾਰ ਤੇ ਉੱਘੇ ਲੇਖਕ ਪ੍ਰੋ. ਸੁਰੇਸ਼ ਸੇਠ ਦੀ ਲਿਖੀ ਵਿਅੰਗ ਸੰਗ੍ਰਹਿ ਪੁਸਤਕ 'ਮੁਰਦਾ ਬਸਤੀਆਂ ਤੋਂ ਉੱਠਦੀਆਂ ਜ਼ਿੰਦਾ ਆਵਾਜ਼ਾਂ' ਦਾ ਵਿਮੋਚਨ ਕੀਤਾ ਗਿਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸੇਵਾਮੁਕਤ ਪਿ੍ੰਸੀਪਲ ਦੇਸ਼ਵੀਰ, ਪ੍ਰੋ. ਧਰਮਪਾਲ ਸਾਹਿਲ ਤੇ ਪ੍ਰੋ. ਕੁਲਦੀਪ ਸ਼ਰਮਾ ਤੋਂ ਇਲਾਵਾ ਸਾਹਿਤ, ਸਿੱਖਿਆ, ਸਮਾਜ ਸੇਵਾ ਅਤੇ ਹੋਰ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸੰਜੀਵ ਅਰੋੜਾ ਤੇ ਜੇ. ਬੀ. ਬਹਿਲ ਨੇ ਪ੍ਰੋ. ਸੁਰੇਸ਼ ਸੇਠ ਦੇ ਸਾਹਿਤਕ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਤੇ ਸਮਾਜ ਪ੍ਰਤੀ ਯੋਗਦਾਨ 'ਤੇ ਵਿਸਥਾਰ ਨਾਲ ਚਾਨਣਾ ਪਾਇਆ | ਸੰਜੀਵ ਅਰੋੜਾ ਨੇ ਕਿਹਾ ਕਿ 'ਮੁਰਦਾ ਬਸਤੀਆਂ ਤੋਂ ਉੱਠਦੀਆਂ ਜ਼ਿੰਦਾ ਆਵਾਜ਼ਾਂ' ਸਿਰਫ਼ ਇੱਕ ਵਿਅੰਗ ਸੰਗ੍ਰਹਿ ਨਹੀਂ, ਬਲਕਿ ਸਮਾਜ ਦੀਆਂ ਸੱਚਾਈਆਂ ਨੂੰ ਉਜਾਗਰ ਕਰਨ ਵਾਲੀ ਅਜਿਹੀ ਕਿਤਾਬ ਹੈ ਜੋ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ | ਪਿ੍ੰਸੀਪਲ ਦੇਸ਼ਵੀਰ, ਪ੍ਰੋ. ਧਰਮਪਾਲ ਸਾਹਿਲ ਤੇ ਪ੍ਰੋ. ਕੁਲਦੀਪ ਸ਼ਰਮਾ ਨੇ ਕਿਹਾ ਕਿ ਪ੍ਰੋ. ਸੁਰੇਸ਼ ਸੇਠ ਦਾ ਸਾਹਿਤ ਸਮਾਜ ਦੇ ਦਬੇ-ਕੁਚਲੇ ਵਰਗਾਂ ਦੀ ਆਵਾਜ਼ ਨੂੰ ਸਾਹਮਣੇ ਲਿਆਉਂਦਾ ਹੈ | ਸੁੰਦਰ ਆਸ਼ਰਮ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਪ੍ਰੋ. ਸੁਰੇਸ਼ ਸੇਠ ਨੇ ਆਪਣੀ ਲਿਖਤ ਰਾਹੀਂ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਹੈ | ਪਿ੍ੰਸੀਪਲ ਡੀ. ਕੇ. ਸ਼ਰਮਾ ਨੇ ਪ੍ਰੋ. ਸੇਠ ਦੀ ਪੁਸਤਕ ਦੇ ਵੱਖ-ਵੱਖ ਅੰਸ਼ਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਕਿਤਾਬ ਆਉਣ ਵਾਲੇ ਸਮੇਂ ਵਿਚ ਸਾਹਿਤ ਜਗਤ ਵਿਚ ਵਿਸ਼ੇਸ਼ ਸਥਾਨ ਹਾਸਿਲ ਕਰੇਗੀ | ਪ੍ਰੋ. ਸੁਰੇਸ਼ ਸੇਠ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੇ ਸਨਮਾਨ ਨੂੰ ਉਹ ਸਦਾ ਯਾਦ ਰੱਖਣਗੇ | ਮੰਚ ਸੰਚਾਲਨ ਪ੍ਰੋ. ਦਲਜੀਤ ਸਿੰਘ ਨੇ ਕੀਤਾ | ਸੁਸਾਇਟੀ ਵਲੋਂ ਪ੍ਰੋ. ਸੁਰੇਸ਼ ਸੇਠ ਨੂੰ 'ਬ੍ਰਹਮਕਮਲ' ਦਾ ਪੌਦਾ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ | ਇਸ ਮੌਕੇ ਪ੍ਰੋ. ਸੇਠ ਦੇ ਪਰਿਵਾਰਕ ਮੈਂਬਰ ਗੌਰਵ ਸੇਠ, ਅਨੀਤਾ ਸੇਠ, ਅਪ੍ਰਨਾ ਤੇ ਸੁਸਾਇਟੀ ਵਲੋਂ ਪ੍ਰੋ. ਦਲਜੀਤ ਸਿੰਘ, ਅਸ਼ਵਨੀ ਕੁਮਾਰ ਦੱਤਾ, ਸੁਭਾਸ਼ ਦੀਵਾਨ, ਵੀਨਾ ਚੋਪੜਾ, ਕਿ੍ਸ਼ਨ ਕਿਸ਼ੋਰ, ਜਸਬੀਰ ਕੌਰ, ਐਨ. ਕੇ. ਗੁਪਤਾ, ਪੀ. ਪੀ, ਤਨੇਜਾ, ਜਤਿੰਦਰ ਪਾਲ ਸਿੰਘ, ਐਚ.ਐਸ ਪਰਮਾਰ, ਪ੍ਰੋ. ਕੁਲਦੀਪ ਸ਼ਰਮਾ, ਕਿ੍ਸ਼ਨ ਗੋਪਾਲ, ਮਨੋਜ ਕੁਮਾਰ ਦੱਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਕੇ. ਐਮ. ਵਲੋਂ ਗਵਰਨਰ ਹਾਊਸ ਵੱਲ ਮਾਰਚ ਕੱਲ੍ਹ -ਗੁਰਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ 'ਚ ਕੌਮਾਂਤਰੀ ਨਰਸਿੰਗ ਦਿਵਸ ਮਨਾਇਆ
Ad Position 24