ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਵਿਰਦੀ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ ਪਿੰਡ ਪਰਸੋਵਾਲ ਵਿਖੇ 17 ਮਈ ਨੂੰ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜੀਤ ਰਾਮ ਨੇ ਦੱਸਿਆ ਕਿ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੇ ਚੋਲ੍ਹੇ ਦੀ ਸੇਵਾ ਕੀਤੀ ਜਾਵੇਗੀ, ਉਪਰੰਤ ਧਾਰਮਿਕ ਸਮਾਗਮ ਹੋਵੇਗਾ |